ਟਰੰਪ ਨੇ Pm ਇਮਰਾਨ ਨੂੰ ਦੱਸਿਆ 'ਐਥਲੀਟ , ਟਰੰਪ ਇੱਕ ਦਿਨ 'ਚ ਬੋਲਦੇ ਨੇ 17 ਵਾਰ ਝੂਠ , ਹੋਇਆ ਵੱਡਾ ਖੁਲਾਸਾ

By  Shanker Badra July 23rd 2019 05:17 PM

ਟਰੰਪ ਨੇ Pm ਇਮਰਾਨ ਨੂੰ ਦੱਸਿਆ 'ਐਥਲੀਟ , ਟਰੰਪ ਇੱਕ ਦਿਨ 'ਚ ਬੋਲਦੇ ਨੇ 17 ਵਾਰ ਝੂਠ , ਹੋਇਆ ਵੱਡਾ ਖੁਲਾਸਾ :ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਅਮਰੀਕੀ ਦੌਰੇ 'ਤੇ ਹਨ। ਜਿਥੇ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਟਰੰਪ ਇੱਕ ਅਜਿਹਾ ਬਿਆਨ ਦੇ ਕੇ ਸੁਰਖੀਆਂ ਵਿੱਚ ਆ ਗਏ ਹਨ। ਕ੍ਰਿਕੇਟ ਤੋਂ ਰਾਜਨੀਤੀ ਵਿਚ ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਫਤ ਕਰਦਿਆਂ ਟਰੰਪ ਨੇ ਕਿਹਾ ਕਿ ਇਮਰਾਨ ਇਕ ਬਿਹਤਰੀਨ 'ਐਥਲੀਟ' ਅਤੇ ਮਸ਼ਹੂਰ ਪ੍ਰਧਾਨ ਮੰਤਰੀ ਹਨ। ਟਰੰਪ ਤਰੀਫ ਕਰਦਿਆਂ ਇਹ ਭੁੱਲ ਗਏ ਕਿ ਇਮਰਾਨ ਐਥਲੀਟ ਨਹੀਂ ਸਗੋਂ ਕ੍ਰਿਕਟਰ ਰਹੇ ਹਨ। [caption id="attachment_321456" align="aligncenter" width="300"]Pakistan Pm Imran Khan met Donald Trump ਟਰੰਪ ਨੇ Pm ਇਮਰਾਨ ਨੂੰ ਦੱਸਿਆ 'ਐਥਲੀਟ , ਟਰੰਪ ਇੱਕ ਦਿਨ 'ਚ ਬੋਲਦੇ ਨੇ 17 ਵਾਰ ਝੂਠ , ਹੋਇਆ ਵੱਡਾ ਖੁਲਾਸਾ[/caption] ਇਸ ਦੇ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਹੋਰ ਗੱਲ ਸਾਹਮਣੇ ਆਈ ਹੈ। ਜਿਥੇ ਟਰੰਪ ਨੇ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਦੇ ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਦੀ ਅਪੀਲ ਕੀਤੀ ਸੀ ,ਜਦਕਿ ਭਾਰਤ ਨੇ ਇਸ ਗੱਲ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ। [caption id="attachment_321459" align="aligncenter" width="300"]Pakistan Pm Imran Khan met Donald Trump ਟਰੰਪ ਨੇ Pm ਇਮਰਾਨ ਨੂੰ ਦੱਸਿਆ 'ਐਥਲੀਟ , ਟਰੰਪ ਇੱਕ ਦਿਨ 'ਚ ਬੋਲਦੇ ਨੇ 17 ਵਾਰ ਝੂਠ , ਹੋਇਆ ਵੱਡਾ ਖੁਲਾਸਾ[/caption] ਇਸ ਦੌਰਾਨ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਅਮਰੀਕਾ ਦੀ ਮਦਦ ਨਹੀਂ ਮੰਗੀ। ਇਸ ਗੱਲ ਦੀ ਹਾਮੀ ਭਾਰਤ ਤੋਂ ਇਲਾਵਾ ਅਮਰੀਕੀ ਸੰਸਦ ਮੈਂਬਰ ਵੀ ਭਰ ਰਹੇ ਹਨ। [caption id="attachment_321457" align="aligncenter" width="300"]Pakistan Pm Imran Khan met Donald Trump ਟਰੰਪ ਨੇ Pm ਇਮਰਾਨ ਨੂੰ ਦੱਸਿਆ 'ਐਥਲੀਟ , ਟਰੰਪ ਇੱਕ ਦਿਨ 'ਚ ਬੋਲਦੇ ਨੇ 17 ਵਾਰ ਝੂਠ , ਹੋਇਆ ਵੱਡਾ ਖੁਲਾਸਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ ‘ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਰੇ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਅਮਰੀਕਾ ਦੀ ਅਖਬਾਰ 'ਵਾਸ਼ਿੰਗਟਨ ਪੋਸਟ' ਦੀ ਇਕ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਟਰੰਪ ਦਿਨ 'ਚ ਕਈ ਵਾਰ ਝੂਠ ਬੋਲਦੇ ਹਨ। ਇਸ ਦੌਰਾਨ ਟਰੰਪ ਨੇ ਆਪਣੇ ਦੋ ਸਾਲ ਦੇ ਕਾਰਜਕਾਲ 'ਚ 8,158 ਵਾਰ ਝੂਠ ਬੋਲਿਆ ਹੈ ਅਤੇ 2018 'ਚ ਰੋਜ਼ਾਨਾ 17 ਵਾਰ ਝੂਠ ਬੋਲਿਆ ਹੈ। -PTCNews

Related Post