Sat, May 18, 2024
Whatsapp

ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ

Written by  Shanker Badra -- July 23rd 2019 05:07 PM
ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ

ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ

ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ:ਵਾਸ਼ਿੰਗਟਨ : ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿਚ ਭਾਰਤੀ ਮੂਲ ਦੇ ਦੋ ਨੌਜਵਾਨਾਂ ਨੇ ਇਕ-ਦੂਜੇ ਨਾਲ ਸਮਲਿੰਗੀ ਵਿਆਹ ਕਰਵਾਇਆ ਹੈ। ਇਨ੍ਹਾਂ ਦੋਵੇਂ ਨੌਜਵਾਨਾਂ ਦਾ ਵਿਆਹ ਨਿਊ ਜਰਸੀ ਦੇ ਸਵਾਮੀਨਾਰਾਇਣ ਮੰਦਰ ਵਿਚ ਹੋਇਆ ਹੈ। ਇਨ੍ਹਾਂ ਦੋਵੇਂ ਨੌਜਵਾਨਾਂ ਦਾ ਨਾਂਅ ਅਮਿਤ ਅਤੇ ਆਦਿਤਯ ਹੈ। [caption id="attachment_321451" align="aligncenter" width="300"]US: Two Indian youths Getting married , Giving people congratulations ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ[/caption] ਇਸ ਤੋਂ ਬਾਅਦ ਇਸ ਵਿਆਹੁਤਾ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਧਾਈ ਮਿਲ ਰਹੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਮਿਤ ਅਤੇ ਆਦਿਤਯ ਦੀ ਮੁਲਾਕਾਤ ਇਕ ਬਾਰ ਵਿਚ ਹੋਈ ਸੀ ,ਜਿਥੇ ਉਹ ਦੋਵੇਂ ਦੋਸਤ ਬਣੇ ਸਨ। ਜਿਸ ਮਗਰੋਂ ਉਨ੍ਹਾਂ ਦੋਸਤੀ ਜਲਦੀ ਹੀ ਪਿਆਰ ਵਿਚ ਬਦਲ ਗਈ ਅਤੇ ਹੁਣ ਦੋਵਾਂ ਨੇ 3 ਸਾਲ ਬਾਅਦ ਆਪਸ 'ਚ ਵਿਆਹ ਕਰਵਾ ਲਿਆ ਹੈ। [caption id="attachment_321452" align="aligncenter" width="300"]US: Two Indian youths Getting married , Giving people congratulations ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ[/caption] ਅਮਿਤ ਅਤੇ ਆਦਿਤਯ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਇਕ ਇੰਟਰਵਿਊ ਵਿਚ ਦੱਸਿਆ ਕਿ ਜਦੋਂ ਅਸੀਂ ਪਿਛਲੇ 3 ਸਾਲ ਤੋਂ ਇੱਕ -ਦੂਜੇ ਨੂੰ ਡੇਟ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਾਨੂੰ ਬਿਲਕੁੱਲ ਨਹੀਂ ਲੱਗਾ ਸੀ ਕਿ ਅਸੀਂ ਵਿਆਹ ਕਰਾਂਗੇ। ਇਸ ਦੇ ਬਾਅਦ ਅਸੀਂ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਆਪਣੇ ਵਿਆਹ ਦੀ ਇੱਛਾ ਜ਼ਾਹਰ ਕੀਤੀ। [caption id="attachment_321453" align="aligncenter" width="300"]US: Two Indian youths Getting married , Giving people congratulations ਅਮਰੀਕਾ : ਦੋ ਭਾਰਤੀ ਨੌਜਵਾਨਾਂ ਨੇ ਆਪਸ 'ਚ ਕਰਵਾਇਆ ਵਿਆਹ , ਲੋਕ ਦੇ ਰਹੇ ਨੇ ਵਧਾਈਆਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਚੈੱਕ ਬਾਊਂਸ ਦੇ ਮਾਮਲੇ ‘ਚ ਹੋਈ 6 ਮਹੀਨੇ ਦੀ ਸਜ਼ਾ ਦੱਸ ਦੇਈਏ ਕਿ ਅਮਿਤ ਅਤੇ ਆਦਿਤਯ ਨੇ ਪੂਰੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਇਆ ਹੈ।ਇੰਨਾ ਹੀ ਨਹੀਂ ਦੋਹਾਂ ਨੇ ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗ ਫੋਟੋਸ਼ੂਟ ਵੀ ਕਰਵਾਇਆ। ਇਸ ਦੇ ਇਲਾਵਾ ਮਹਿੰਦੀ-ਹਲਦੀ ਦੀ ਪਾਰਟੀ ਵੀ ਹੋਈ। ਅਮਿਤ ਮੁਤਾਬਕ ਆਦਿਤਯ ਬਹੁਤ ਰਚਨਾਤਮਕ ਹੈ ਅਤੇ ਉਸ ਨੂੰ ਪੇਟਿੰਗ ਤੇ ਆਰਟਸ ਦਾ ਬਹੁਤ ਸ਼ੌਂਕ ਹੈ। -PTCNews


Top News view more...

Latest News view more...

LIVE CHANNELS
LIVE CHANNELS