ਪਾਕਿਸਤਾਨ ਨੂੰ ਲੈ ਕੇ ਰਾਜਨਾਥ ਸਿੰਘ ਦਾ ਵੱਡਾ ਬਿਆਨ, ਕਿਹਾ "ਪ੍ਰਮਾਤਮਾ ਕਰੇ ਅਜਿਹਾ ਗੁਆਂਢੀ ਕਿਸੇ ਨੂੰ ਨਾ ਮਿਲੇ"

By  Jashan A August 8th 2019 02:04 PM

ਪਾਕਿਸਤਾਨ ਨੂੰ ਲੈ ਕੇ ਰਾਜਨਾਥ ਸਿੰਘ ਦਾ ਵੱਡਾ ਬਿਆਨ, ਕਿਹਾ "ਪ੍ਰਮਾਤਮਾ ਕਰੇ ਅਜਿਹਾ ਗੁਆਂਢੀ ਕਿਸੇ ਨੂੰ ਨਾ ਮਿਲੇ",ਨਵੀਂ ਦਿੱਲੀ: ਧਾਰਾ 370 ਹਟਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਰੇੜ ਆ ਗਈ ਹੈ। ਜਿਸ ਦੌਰਾਨ ਬੀਤੇ ਦਿਨ ਪਾਕਿਸਤਾਨ ਨੇ ਭਾਰਤ ਨੋ ਦੋ ਪੱਖੀ ਵਪਾਰ ਬੰਦ ਕਰ ਦਿੱਤਾ ਹੈ।

ਅਜਿਹੇ 'ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਅਜਿਹਾ ਗੁਆਂਢੀ ਕਿਸੇ ਨੂੰ ਨਾ ਮਿਲੇ। ਨਿਊਜ਼ ਏਜੰਸੀ ANI ਨੇ ਟਵਿੱਟਰ ਹੈਂਡਲ 'ਤੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ।

https://twitter.com/ANI/status/1159364890882183169?s=20

ਹੋਰ ਪੜ੍ਹੋ:ਬਠਿੰਡਾ ਵਿਚ ਮਕਾਨ ਦੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ , 4 ਵਿਅਕਤੀ ਜ਼ਖਮੀ

ਟਵੀਟ 'ਚ ਲਿਖਿਆ ਹੈ ਕਿ "ਉਨ੍ਹਾਂ ਕਿਹਾ ਕਿ ਤੁਸੀਂ ਦੋਸਤ ਬਦਲ ਸਕਦੇ ਹੋ ਪਰ ਗੁਆਂਢੀ ਦੀ ਚੋਣ ਤੁਹਾਡੇ ਹੱਥ 'ਚ ਨਹੀਂ ਹੁੰਦੀ ਹੈ। ਜਿਸ ਤਰ੍ਹਾਂ ਦਾ ਗੁਆਂਢੀ ਸਾਡੇ ਗੁਆਂਢ 'ਚ ਬੈਠਾ ਹੈ, ਪਰਮਾਤਮਾ ਕਰ ਕੇ ਅਜਿਹਾ ਗੁਆਂਢੀ ਕਿਸੇ ਨੂੰ ਨਾ ਮਿਲੇ"।

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ-370 ਨੂੰ ਭਾਰਤ ਸਰਕਾਰ ਵਲੋਂ ਹਟਾਏ ਜਾਣ ਪਿੱਛੋਂ ਪਾਕਿਸਤਾਨ ਨੇ ਉਕਤ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤ ਲਈ 5 ਸਤੰਬਰ ਤਕ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਹੈ।

-PTC News

Related Post