ਪਾਕਿਸਤਾਨੀ ਮੁਟਿਆਰ ਕਿਰਨ ਤੇ ਭਾਰਤੀ ਪਰਵਿੰਦਰ ਸਿੰਘ ਦਾ ਵਿਆਹ ਹੋਇਆ ਰਜਿਸਟਰਡ , ਮਿਲਿਆ ਮੈਰਿਜ ਸਰਟੀਫਿਕੇਟ:

By  Shanker Badra March 15th 2019 09:06 AM -- Updated: March 15th 2019 09:14 AM

ਪਾਕਿਸਤਾਨੀ ਮੁਟਿਆਰ ਕਿਰਨ ਤੇ ਭਾਰਤੀ ਪਰਵਿੰਦਰ ਸਿੰਘ ਦਾ ਵਿਆਹ ਹੋਇਆ ਰਜਿਸਟਰਡ , ਮਿਲਿਆ ਮੈਰਿਜ ਸਰਟੀਫਿਕੇਟ:ਪਟਿਆਲਾ : ਪਾਕਿਸਤਾਨੀ ਮੁਟਿਆਰ ਕਿਰਨ ਨੇ ਬੀਤੇ ਦਿਨੀਂ ਪਟਿਆਲਾ ’ਚ ਹਰਿਆਣਾ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ।ਉਨ੍ਹਾਂ ਨੇ ਵਿਆਹ ਨੂੰ ਪੰਜਾਬ ਸਰਕਾਰ ਨੇ ਮਾਨਤਾ ਦੇ ਦਿੱਤੀ ਹੈ।

Pakistani woman Kiran And Indian Parvinder Singh Married Registered ਪਾਕਿਸਤਾਨੀ ਮੁਟਿਆਰ ਕਿਰਨ ਤੇ ਭਾਰਤੀ ਪਰਵਿੰਦਰ ਸਿੰਘ ਦਾ ਵਿਆਹ ਹੋਇਆ ਰਜਿਸਟਰਡ , ਮਿਲਿਆ ਮੈਰਿਜ ਸਰਟੀਫਿਕੇਟ:

ਜਿਸ ਦੇ ਲਈ ਇਹ ਨਵ-ਵਿਆਹੁਤਾ ਜੋੜਾ ਪੰਜਾਬ ਸਰਕਾਰ ਤੋਂ ਆਪਣਾ ਵਿਆਹ ਰਜਿਸਟਰਡ ਕਰਵਾਉਣ ਲਈ ਡੀ. ਸੀ. ਦਫ਼ਤਰ ਪਟਿਆਲਾ ਪਹੁੰਚੇ ਸਨ ,ਜਿਥੇ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪਟਿਆਲਾ ਦੇ ਤਹਿਸੀਲਦਾਰ ਨੇ ਪੰਜਾਬ ਲਾਜ਼ਮੀ ਰਜਿਸਟ੍ਰੇਸ਼ਨ ਆਫ ਮੈਰਿਜ਼ ਐਕਟ 2012 ਤਹਿਤ ਇਸ ਵਿਆਹ ਨੂੰ ਮਾਨਤਾ ਦਿੰਦੇ ਹੋਏ ਵਿਆਹ ਰਜਿਸਟਰਡ ਕਰ ਦਿੱਤਾ ਹੈ।ਹੁਣ ਨਵ-ਵਿਆਹੇ ਜੋੜੇ ਨੂੰ ਮੈਰਿਜ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ ਹੈ।

Pakistani woman Kiran And Indian Parvinder Singh Married Registered ਪਾਕਿਸਤਾਨੀ ਮੁਟਿਆਰ ਕਿਰਨ ਤੇ ਭਾਰਤੀ ਪਰਵਿੰਦਰ ਸਿੰਘ ਦਾ ਵਿਆਹ ਹੋਇਆ ਰਜਿਸਟਰਡ , ਮਿਲਿਆ ਮੈਰਿਜ ਸਰਟੀਫਿਕੇਟ:

ਦੱਸ ਦੇਈਏ ਕਿ ਪਾਕਿਸਤਾਨ ਦੀ ਰਹਿਣ ਵਾਲੀ ਕਿਰਨ ਸਰਜੀਤ ਅਤੇ ਹਰਿਆਣਾ ਦੇ ਪਰਵਿੰਦਰ ਸਿੰਘ ਨੇ ਬੀਤੇ ਦਿਨੀਂ ਪਿਆਰ ਦੀਆਂ ਸਰਹੱਦਾਂ ਤੋੜਦੇ ਹੋਏ ਵਿਆਹ ਕਰਵਾ ਲਿਆ ਸੀ।ਉਨ੍ਹਾਂ ਦੇ ਆਨੰਦ ਕਾਰਜ ਪਟਿਆਲਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਹੇਠ ਚੱਲ ਰਹੇ ਗੁਰਦਵਾਰਾ ਖੇਲ੍ਹ ਸਾਹਿਬ ਵਿਖੇ ਹੋਏ ਸਨ।

Pakistani woman Kiran And Indian Parvinder Singh Married Registered ਪਾਕਿਸਤਾਨੀ ਮੁਟਿਆਰ ਕਿਰਨ ਤੇ ਭਾਰਤੀ ਪਰਵਿੰਦਰ ਸਿੰਘ ਦਾ ਵਿਆਹ ਹੋਇਆ ਰਜਿਸਟਰਡ , ਮਿਲਿਆ ਮੈਰਿਜ ਸਰਟੀਫਿਕੇਟ:

ਦਰਅਸਲ 'ਚ ਕਿਰਨ ਸਰਜੀਤ 2014 ਵਿਚ ਭਾਰਤ ਆਈ ਸੀ।ਉਸ ਸਮੇਂ ਦੋਨੋਂ ਪਹਿਲੀ ਵਾਰ ਮਿਲੇ ਸੀ।ਜਿਸ ਤੋਂ ਬਾਅਦ ਉਨ੍ਹਾਂ ਦਾ ਪਿਆਰ ਇਨ੍ਹਾਂ ਗੂੜਾ ਹੋ ਗਿਆ ਕਿ ਦੋਵੇਂ ਦੇਸ਼ਾਂ ਵਿਚਕਾਰ ਬਣੀ ਦੁਸ਼ਮਣੀ ਨੂੰ ਭੁੱਲ ਕੇ ਸਦਾ ਲਈ ਇੱਕ ਦੂਜੇ ਦੇ ਹੋ ਗਏ।ਇਸ ਦੌਰਾਨ ਕਿਰਨ ਸਰਜੀਤ ਨੇ ਦੱਸਿਆ ਕਿ ਕਿਰਨ ਦਾ ਪਰਿਵਾਰ ਵੰਡ ਦੇ ਦੌਰਾਨ ਪਾਕਿਸਤਾਨ ਚਲਾ ਗਿਆ ਸੀ।ਉਹ ਹੁਣ ਪਾਕਿਸਤਾਨ ਦੇ ਸਿਆਲਕੋਟ ਦੇ ਵਾਨ ਪਿੰਡ ਵਿਚ ਰਹਿੰਦੇ ਹਨ।ਕਿਰਨ ਸਰਜੀਤ ਪਾਕਿਸਤਾਨ 'ਚ ਇਕ ਸਕੂਲ ਟੀਚਰ ਹੈ ਅਤੇ ਪਰਵਿੰਦਰ ਸਿੰਘ ਅੰਬਾਲਾ ਦੇ ਪਿੰਡ ਤੇਪਲਾਂ ਦਾ ਨਿਵਾਸੀ ਹੈ ਅਤੇ ਪ੍ਰਾਇਵੇਟ ਸੈਕਟਰ 'ਚ ਨੌਕਰੀ ਕਰਦਾ ਹੈ।ਪਰਵਿੰਦਰ ਸਿੰਘ ਦੇ ਪਰਿਵਾਰ ਦੀ ਵੀ ਕਿਰਨ ਚੀਮਾ ਦੇ ਪਰਿਵਾਰ ਨਾਲ ਪੁਰਾਣੀ ਰਿਸ਼ਤੇਦਾਰੀ ਹੈ।

-PTCNews

Related Post