ਪੰਚਕੂਲਾ 'ਚ ਸਾੜਿਆ ਜਾਵੇਗਾ ਵਿਸ਼ਵ ਦਾ ਸਭ ਤੋਂ ਉੱਚਾ 210 ਫੁੱਟਾ ਰਾਵਣ

By  Shanker Badra October 15th 2018 09:31 AM -- Updated: October 15th 2018 09:34 AM

ਪੰਚਕੂਲਾ 'ਚ ਸਾੜਿਆ ਜਾਵੇਗਾ ਵਿਸ਼ਵ ਦਾ ਸਭ ਤੋਂ ਉੱਚਾ 210 ਫੁੱਟਾ ਰਾਵਣ:ਦਸਹਿਰੇ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਰਾਵਣ, ਮੇਘਨਾਥ ਸਮੇਤ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ।ਇਸ ਵਾਰ ਦਸਹਿਰੇ ਦਾ ਤਿਉਹਾਰ 19 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਦਸਹਿਰੇ ਮੌਕੇ ਪੰਚਕੂਲਾ ਵਿੱਚ ਦੁਨੀਆਂ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਹੈ।ਇਸ ਪੁਤਲੇ ਦੀ ਉਚਾਈ 210 ਫੁੱਟ ਹੈ ਅਤੇ ਇਸ ਵਿੱਚ ਵਧੀਆ ਪਟਾਕੇ ਲਾਏ ਗਏ ਹਨ। ਦੱਸਿਆ ਜਾਂਦਾ ਹੈ ਕਿ ਇਹ 210 ਫੁੱਟਾ ਰਾਵਣ 6 ਮਹੀਨਿਆਂ ਵਿੱਚ 25 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਇਆ ਹੈ। -PTCNews

Related Post