Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ

By  Shanker Badra February 16th 2020 02:25 PM -- Updated: February 16th 2020 02:55 PM

Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ:ਚੰਡੀਗੜ੍ਹ : ਪੰਜਾਬੀ ਚੈਨਲ ਪੀਟੀਸੀ ਨੈੱਟਵਰਕਵੱਲੋਂ ਮਨੋਰੰਜਨ ਜਗਤ 'ਚ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਲਈਪੀਟੀਸੀ ਪੰਜਾਬੀ ਵੱਲੋਂ ਚੰਡੀਗੜ੍ਹ ਦੇ ਵਿੱਚ ਤਿੰਨ ਦਿਨਾਂ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬੀ ਮਨੋਰੰਜਨ ਜਗਤ 'ਚਪੀਟੀਸੀ ਨੈੱਟਵਰਕ ਇਹ ਇਸ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਹੈ।

Panel discussion on ‘Revival of Punjabi Cinema with Digital Innovation’ at PTC Box Office Digital Film Festival & Awards 2020 Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ

ਇਸ ਦੀ ਵਜ੍ਹਾ ਇਹ ਹੈ ਕਿ ਅੱਜ ਜਿਹੜੀਆਂ ਫ਼ਿਲਮਾਂ ਦਿਖਾਈਆਂ ਹਨ ,ਉਹ ਇੱਕ ਤੋਂ ਵੱਧ ਮਨੋਰੰਜਨ ਭਰਭੂਰ ਹੋਣਗੀਆਂ। ਪੀਟੀਸੀ ਬਾਕਸ ਆਫ਼ਿਸ ਦੇ ਆਪਣੇ ਆਪ ਵਿੱਚਜਿਹੜੇ ਐਫ਼ਟ ਸੀ ,ਉਹ ਇਹੀ ਚਾਹੁੰਦੇ ਸੀ ਕਿ ਇਸ ਦੇ ਜ਼ਰੀਏ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਲਘੂ ਫ਼ਿਲਮ ਤੇ ਨਵਾਂ ਟੈਲੇਂਟ ਦਰਸ਼ਕਾਂ ਤੱਕ ਪਹੁੰਚੇ ਅਤੇ ਅਜਿਹਾ ਹੀ ਹੋਇਆ ਹੈ ,ਜਿਸ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਤੇ ਹੁੰਗਾਰਾ ਮਿਲਿਆ ਹੈ।

Panel discussion on ‘Revival of Punjabi Cinema with Digital Innovation’ at PTC Box Office Digital Film Festival & Awards 2020 Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ

ਇਸ ਮੌਕੇ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣਨੇ ਕਿਹਾ ਕਿ ਇਹ ਪੂਰੀ ਦੁਨੀਆ ਵਿਚ ਇਸ ਕਿਸਮ ਦੀ ਇਕ ਅਨੌਖੀ ਪਹਿਲ ਹੈ। ਪਿਛਲੇ ਇੱਕ ਸਾਲ ਦੌਰਾਨ 60 ਇਸ ਤਰ੍ਹਾਂ ਦੀਆਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ਦੇ ਵਿੱਚੋਂ ਸ਼ਨੀਵਾਰ ਨੂੰ 5 ਪੰਜਾਬੀ ਫ਼ਿਲਮਾਂ ਸਕਰੀਨਿੰਗ ਕੀਤੀਆਂ ਗਈਆਂ ਸਨ ਅਤੇ ਪੰਜ ਪੰਜਾਬੀ ਫ਼ਿਲਮਾਂ ਅੱਜ ਸਕਰੀਨਿੰਗ ਕੀਤੀਆਂ ਜਾਣਗੀਆਂ। ਇਨ੍ਹਾਂ ਫ਼ਿਲਮਾਂ ਦੀ ਕਹਾਣੀਆਂ ਅਜਿਹੀਆਂ ਨੇ ਜੋ ਸਾਡੀ ਹੀ ਜ਼ਿੰਦਗੀ ਦੇ ਨਾਲ ਮੇਲ ਖਾਂਦੀਆਂ ਹੋਈਆਂ ਲੱਗਣਗੀਆਂ।

Panel discussion on ‘Revival of Punjabi Cinema with Digital Innovation’ at PTC Box Office Digital Film Festival & Awards 2020 Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ

ਪੀਟੀਸੀ ਪੰਜਾਬੀ ਇੱਕ ਅਜਿਹਾ ਪਲੇਟਫ਼ਾਰਮ ਬਣਿਆ ,ਜਿਸ ਨੇ ਪੰਜਾਬ ਨਾਲ ਜੁੜੇ ਟੈਲੇਂਟ ਨੂੰ ਦੁਨੀਆਂ ਪੱਧਰ 'ਤੇ ਲਿਆਂਦਾ ਹੈ। ਜਿੱਥੇ ਅੱਜ ਅਸੀਂ ਫ਼ਿਲਮਾਂ ਦਾ ਆਨੰਦ ਮਾਣ ਰਹੇ ਹਾਂ ,ਓਥੇ ਹੀ ਅੱਜ ਪੰਜਾਬੀ ਸਿਨੇਮਾ ਅਤੇ ਡਿਜੀਟਲ ਇਨੋਵੇਸ਼ਨ ਦੀ ਮੁੜ ਸੁਰਜੀਤੀ ਲਈ ਪੈਨਲ ਡਿਸਕਸ਼ਨ ਕੀਤੀ ਗਈ ਹੈ। ਇਸ ਪੈਨਲ ਡਿਸਕਸ਼ਨ ਦੌਰਾਨ ਡਿਜੀਟਲ ਫ਼ਿਲਮ ਮੇਕਿੰਗ ਕਿਸ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਉੱਚਾ ਚੁੱਕ ਰਿਹਾ ਹੈ, ਇਸ ਵਿਸ਼ੇ 'ਤੇ ਗੱਲ ਕੀਤੀ ਗਈ ਹੈ।

Panel discussion on ‘Revival of Punjabi Cinema with Digital Innovation’ at PTC Box Office Digital Film Festival & Awards 2020 Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ

ਇਸ ਪੈਨਲ ਡਿਸਕਸ਼ਨ ਵਿੱਚ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਹਰੀ ਚਟਨੀ' ਦੀ ਡਾਇਰੈਕਟਰ ਬਲਪ੍ਰੀਤ, ਹਿੰਦੁਸਤਾਨ ਟਾਈਮਜ਼ ਦੇ ਕਾਰਜ਼ਕਾਰੀ ਸੰਪਾਦਕ ਰਮੇਸ਼ ਵਿਨਾਇਕ, ਪੰਜਾਬ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਤੇ ਲੇਖਕ ਜੱਸ ਗਰੇਵਾਲ, ਪੰਜਾਬੀ ਫਿਲਮ ਇੰਡਸਟਰੀ 'ਚ ਅਦਾਕਾਰੀ, ਨਿਰਦੇਸ਼ਨ ''ਚ ਪ੍ਰਸਿੱਧੀ ਖੱਟਣ ਵਾਲੇ ਰਾਣਾ ਰਣਬੀਰ ਅਤੇ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣਨੇ ਹਿੱਸਾ ਲਿਆ ਹੈ।

Panel discussion on ‘Revival of Punjabi Cinema with Digital Innovation’ at PTC Box Office Digital Film Festival & Awards 2020 Digital Film Festival and Awards 2020: ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡਸ 2020 ਦਾ ਪ੍ਰਬੰਧ

ਦੱਸ ਦੇਈਏ ਕਿ ਇਹ ਸਮਾਰੋਹ 17 ਫਰਵਰੀ ਨੂੰ ਵਿਸ਼ਾਲ ਪੁਰਸਕਾਰ ਸਮਾਗਮ ਨਾਲ ਸਮਾਪਤ ਹੋਵੇਗਾ। ਜਿਨ੍ਹਾਂ ਨੇ ਪੰਜਾਬੀ ਸਿਨੇਮਾ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਇਥੇ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ 60 ਫ਼ਿਲਮਾਂ ਵਿਚੋਂ ਸਭ ਤੋਂ ਵਧੀਆ ਫ਼ਿਲਮ ਨੂੰ ਸਮਾਰੋਹ ਵਿਚ ਅਵਾਰਡ ਦਿੱਤਾ ਜਾਵੇਗਾ। ਇੱਥੇ ਬੈਸਟ ਅਦਾਕਾਰ,ਸਰਬੋਤਮ ਫ਼ਿਲਮ, ਵੱਖ-ਵੱਖ ਸ਼੍ਰੇਣੀਆਂ ਵਿੱਚਪੁਰਸਕਾਰ ਦਿੱਤੇ ਜਾਣਗੇ। ਹੋਟਲ ਤਾਜ ਵਿਖੇ17 ਫਰਵਰੀ ਤੋਂ ਹੋਣ ਵਾਲੇ ਇਸ ਸਮਾਰੋਹ ਵਿੱਚ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਸ਼ਖਸੀਅਤਾਂ ਆਉਣਗੀਆਂ।

-PTCNews

Related Post