PKL Auction 2021: ਪ੍ਰੋ ਕਬੱਡੀ ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਪ੍ਰਦੀਪ ਨਰਵਾਲ

By  Riya Bawa August 31st 2021 12:59 PM -- Updated: August 31st 2021 01:06 PM

ਨਵੀਂ ਦਿੱਲੀ: ਭਾਰਤ ਦੀ ਮਸ਼ਹੂਰ ਪ੍ਰੋ ਕਬੱਡੀ ਲੀਗ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪੀਕੇਐਲ ਦੇ ਨਵੇਂ ਸੀਜ਼ਨ ਦੀ ਨਿਲਾਮੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਲੀਗ ਦੇ ਅੱਠਵੇਂ ਸੀਜ਼ਨ ਦੀ ਨਿਲਾਮੀ ਵਿੱਚ ਇਸ ਵਾਰ ਦਿੱਗਜ ਖਿਡਾਰੀ ਪਰਦੀਪ ਨਰਵਾਲ ਨੇ ਇਤਿਹਾਸ ਰਚਿਆ ਹੈ। ਉਹ ਹੁਣ ਪ੍ਰੋ ਕਬੱਡੀ ਲੀਗ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। ਬੀਤੇ ਦਿਨੀ ਨਿਲਾਮੀ ਦੌਰਾਨ ਯੂਪੀ ਯੋਧਾ ਦੁਆਰਾ ਪਰਦੀਪ ਨਰਵਾਲ ਨੂੰ ਇੱਕ ਕਰੋੜ 65 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਕੋਰੋਨਾ ਤੋਂ ਬਾਅਦ ਵੈਸਟ ਨਾਈਲ ਵਾਇਰਸ ਦਾ ਵਧਿਆ ਖਤਰਾ, ਰੂਸ ਨੇ ਦਿੱਤੀ ਚੇਤਾਵਨੀ

ਲੀਗ ਨਿਲਾਮੀ ਦੇ ਦੂਜੇ ਦਿਨ  ਏ ਸ਼੍ਰੇਣੀ ਦੇ ਖਿਡਾਰੀਆਂ ਦੀ ਲੀਗ ਨਿਲਾਮੀ ਕੀਤੀ ਗਈ, ਜਿਸ ਦੌਰਾਨ ਜਿਵੇਂ ਹੀ ਪਰਦੀਪ ਨਰਵਾਲ ਦਾ ਨਾਂ ਸਾਹਮਣੇ ਆਇਆ, ਤੇਲਗੂ ਟਾਇਟਨਸ ਨੇ ਪਹਿਲੀ ਵਾਰ ਉਸ ਲਈ 1.20 ਕਰੋੜ ਦੀ ਬੋਲੀ ਲਗਾਈ, ਜਿਸ ਤੋਂ ਬਾਅਦ ਕਈ ਟੀਮਾਂ ਪਰਦੀਪ ਨਰਵਾਲ ਨੂੰ ਖਰੀਦਣ ਵਿੱਚ ਦਿਲਚਸਪੀ ਲੈਂਦੀਆਂ ਦਿਖਾਈ ਦਿੱਤੀਆਂ ਹਾਲਾਂਕਿ, ਯੂਪੀ ਯੋਧਾ ਨੇ ਵਧੇਰੇ ਬੋਲੀ ਜਾਰੀ ਰੱਖੀ ਅਤੇ ਪਰਦੀਪ ਨਰਵਾਲ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ।

ਯੂਪੀ ਟੀਮ ਨੇ ਨਰਵਾਲ ਨੂੰ ਖਰੀਦਣ ਤੋਂ ਪਹਿਲਾਂ ਨਿਤੇਸ਼ ਕੁਮਾਰ ਅਤੇ ਸੁਮਿਤ ਵਰਗੇ ਖਿਡਾਰੀਆਂ ਨੂੰ ਵੀ ਬਰਕਰਾਰ ਰੱਖਿਆ। ਇੰਨਾ ਹੀ ਨਹੀਂ, ਯੂਪੀ ਨੇ ਸ਼੍ਰੀਕਾਂਤ ਜਾਧਵ ਨੂੰ ਐਫਬੀਐਮ ਕਾਰਡ ਰਾਹੀਂ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਦੱਸ ਦੇਈਏ ਕਿ ਵੱਖ -ਵੱਖ ਫਰੈਂਚਾਇਜ਼ੀ ਟੀਮਾਂ ਨੇ ਦੂਜੇ ਦਿਨ ਵੀ 22 ਵਿਦੇਸ਼ੀ ਖਿਡਾਰੀਆਂ ਨੂੰ ਆਪਣੀਆਂ ਟੀਮਾਂ ਵਿੱਚ ਸ਼ਾਮਲ ਕੀਤਾ। ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ਲੈਣ ਵਾਲੇ ਪੰਜ ਭਾਰਤੀ ਖਿਡਾਰੀ ਹਨ ਪ੍ਰਦੀਪ ਨਰਵਾਲ - 1.65 ਕਰੋੜ ਰੁਪਏ (ਯੂਪੀ ਯੋਧਾ), ਸਿਧਾਰਥ ਦੇਸਾਈ - 1.30 ਕਰੋੜ ਰੁਪਏ (ਤੇਲਗੂ ਟਾਈਟਨਸ), ਮਨਜੀਤ - 92 ਲੱਖ ਰੁਪਏ (ਤਾਮਿਲ ਥਲਾਈਵਾਜ ), ਸਚਿਨ - 84 ਲੱਖ ਰੁਪਏ (ਪਟਨਾ ਪਾਇਰੇਟਸ) ਅਤੇ ਰੋਹਿਤ ਗੁਲੀਆ - 83 ਲੱਖ ਰੁਪਏ (ਹਰਿਆਣਾ ਸਟੀਲਰਸ) ਸ਼ਾਮਿਲ ਹਨ।

Pardeep Narwal

ਇੱਥੇ ਪੜ੍ਹੋ ਹੋਰ ਖ਼ਬਰਾਂ: ਕਰਨਾਟਕ ਵਿਚ ਵਾਪਰਿਆ ਭਿਆਨਕ ਹਾਦਸਾ, ਸੱਤ ਲੋਕਾਂ ਦੀ ਹੋਈ ਮੌਤ

-PTC News

Related Post