ਇਥੇ ਲੋਕ ਕੱਪੜੇ ਉਤਾਰ ਕੇ ਖਾਂਦੇ ਨੇ ਖਾਣਾ , ਇਸ ਵਾਰ ਰੇਸਤਰਾਂ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਝਟਕਾ

By  Shanker Badra January 10th 2019 11:44 AM -- Updated: January 10th 2019 04:22 PM

ਇਥੇ ਲੋਕ ਕੱਪੜੇ ਉਤਾਰ ਕੇ ਖਾਂਦੇ ਨੇ ਖਾਣਾ , ਇਸ ਵਾਰ ਰੇਸਤਰਾਂ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਝਟਕਾ:ਪੈਰਿਸ : ਪੈਰਿਸ ਵਿੱਚ ਇੱਕ ਅਜਿਹਾ ਨਿਊਡ ਰੇਸਰਤਾਂ ਹੈ ,ਜਿਥੇ ਲੋਕ ਕੱਪੜੇ ਉਤਾਰ ਕੇ ਖਾਣਾ ਖਾਂਦੇ ਹਨ।ਇਸ ਕਰਕੇ ਇਹ ਰੇਸਰਤਾਂ ਕਾਫ਼ੀ ਸੁਰਖੀਆਂ ਵਿੱਚ ਹੈ।ਓਥੇ ਖਾਣਾ ਖਾਣ ਵਾਲੇ ਲੋਕਾਂ ਨੂੰ ਇਸ ਵਾਰ ਨਰਾਜ਼ ਹੋਣਾ ਪੈ ਸਕਦਾ ਹੈ ਕਿਉਂਕਿ ਇਹ ਨਿਊਡ ਰੇਸਰਤਾਂ ਬੰਦ ਹੋਣ ਦੀ ਤਿਆਰੀ ਵਿੱਚ ਹੈ। [caption id="attachment_238559" align="aligncenter" width="300"]Paris first Nude restaurant 16 February To close ਇਥੇ ਲੋਕ ਕੱਪੜੇ ਉਤਾਰ ਕੇ ਖਾਂਦੇ ਨੇ ਖਾਣਾ , ਇਸ ਵਾਰ ਰੇਸਤਰਾਂ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਝਟਕਾ[/caption] ਮਿਲੀ ਜਾਣਕਾਰੀ ਮੁਤਾਬਕ ਪੈਰਿਸ ਦਾ ਪਹਿਲਾ ਨਿਊਡ ਰੇਸਰਤਾਂ ਸਿਰਫ ਇੱਕ ਸਾਲ ਵਾਸਤੇ ਗ੍ਰਾਹਕਾਂ ਨੂੰ ਫ੍ਰੈਂਚ ਪਕਵਾਨ ਪਰੋਸਣ ਤੋਂ ਬਾਅਦ ਬੰਦ ਹੋਣ ਲਈ ਤਿਆਰ ਹੈ।ਮੀਡੀਆ ਰਿਪੋਰਟਾਂ ਮੁਤਾਬਕ O'Naturel ਨਾਮੀ ਰੇਸਤਰਾਂ 16 ਫਰਵਰੀ ਨੂੰ ਵਿੱਤੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਜਾਵੇਗਾ। [caption id="attachment_238562" align="aligncenter" width="300"]Paris first Nude restaurant 16 February To close ਇਥੇ ਲੋਕ ਕੱਪੜੇ ਉਤਾਰ ਕੇ ਖਾਂਦੇ ਨੇ ਖਾਣਾ , ਇਸ ਵਾਰ ਰੇਸਤਰਾਂ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਝਟਕਾ[/caption] ਜਿਸ ਦੇ ਲਈ ਰੇਸਤਰਾਂ ਦੇ ਮਾਲਕਾਂ ਵੱਲੋਂ ਫੇਸਬੁੱਕ 'ਤੇ ਪੋਸਟ ਕਰਕੇ ਗ੍ਰਾਹਕਾਂ ਨੂੰ 16 ਫਰਵਰੀ ਤੱਕ ਇਸ ਰੇਸਤਰਾਂ 'ਚ ਆ ਕੇ 'ਨੇਕਡ ਡਿਨਰ' ਦਾ ਲੁਤਫ ਲੈਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। [caption id="attachment_238560" align="aligncenter" width="300"]Paris first Nude restaurant 16 February To close ਇਥੇ ਲੋਕ ਕੱਪੜੇ ਉਤਾਰ ਕੇ ਖਾਂਦੇ ਨੇ ਖਾਣਾ , ਇਸ ਵਾਰ ਰੇਸਤਰਾਂ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਝਟਕਾ[/caption] ਦੱਸ ਦੇਈਏ ਕਿ ਇਹ ਰੇਸਤਰਾਂ ਨਵੰਬਰ 2017 'ਚ ਖੋਲ੍ਹਿਆ ਗਿਆ ਸੀ।ਇਸ 'ਚ ਗ੍ਰਾਹਕ ਆਪਣੇ ਕੱਪੜੇ ਉਤਾਰ ਕੇ ਬਿਲਕੁਲ ਨਗਨ ਹੋ ਕੇ ਖਾਣਾ ਖਾਣ ਦਾ ਅਲੱਗ ਤਜ਼ਰਬਾ ਕਰਦੇ ਹਨ ਤੇ ਆਪਣੇ ਮੋਬਾਈਲ ਫੋਨਾਂ ਨੂੰ ਕੱਪੜਿਆਂ ਨਾਲ ਅਲੱਗ ਰੂਮ 'ਚ ਹੀ ਛੱਡਦੇ ਹਨ ਜਦਕਿ ਰੇਸਤਰਾਂ 'ਚ ਕੰਮ ਕਰਦੇ ਖਾਣਾ ਪਰੋਸਣ ਵਾਲੇ ਹਮੇਸ਼ਾ ਕੱਪੜਿਆਂ 'ਚ ਹੀ ਰਹਿੰਦੇ ਹਨ। -PTCNews

Related Post