ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਮੰਗ 'ਤੇ ਦਿੱਤਾ ਬਿਆਨ, ਕਿਹਾ ਇਹ! 

By  Joshi November 20th 2017 06:47 PM -- Updated: November 20th 2017 07:24 PM

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਇਆ

ਕਿਹਾ ਕਿ ਅਜਿਹੀ ਮੰਗ ਕਰਨ ਵਾਲੇ ਉਹ ਪਹਿਲੇ ਵਿਅਕਤੀ ਸਨ ਅਤੇ ਉਹ ਆਪਣੇ ਸਟੈਂਡ ਉੱਤੇ ਬਰਕਰਾਰ ਹਨ

ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਨੈਤਿਕ ਅਤੇ ਨੈਤਿਕ ਆਧਾਰਾਂ 'ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇੱਕ ਨਵੰਬਰ ਨੂੰ ਜਦੋਂ ਫਾਜ਼ਿਲਕਾ ਕੋਰਟ ਵੱਲੋਂ ਪਾਕਿਸਤਾਨੀ ਤਾਰਾਂ ਵਾਲੇ ਇੱਕ ਕੌਮਾਂਤਰੀ ਨਸਾ ਤਸਕਰੀ ਦੇ ਕੇਸ ਵਿਚ ਸੁਖਪਾਲ ਖਹਿਰਾ ਨੂੰ ਤਲਬ ਕੀਤਾ ਗਿਆ ਸੀ ਤਾਂ ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਉਸ ਨੂੰ ਤੁਰੰਤ ਅਸਤੀਫਾ ਦੇਣ ਲਈ ਕਿਹਾ ਸੀ। ਮੈਂ ਇਹ ਮੰਗ ਪਾਰਟੀ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਅੱਗੇ ਉਠਾਈ ਸੀ। ਇਹ ਸਭ ਰਿਕਾਰਡ ਉੱਤੇ ਮੌਜੂਦ ਹੈ। ਸਾਬਕਾ ਮੁੱਖ ਮੰਤਰੀ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਸੁਖਪਾਲ ਖਹਿਰਾ ਦੇ ਅਸਤੀਫਾ ਦੀ ਮੰਗ ਪੰਜਾਬ ਦੇ ਲੋਕਾਂ ਅਤੇ ਖਹਿਰੇ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਠਾਈ ਸੀ, ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਵਿਚ ਵਿਰੋਧੀ ਧਿਰ ਦਾ ਆਗੂ ਨਸ਼ਾ ਤਸਕਰੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਇਸ ਰੈਕਟ ਦਾ ਸਰਗਨਾ ਕਰਾਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮੈਂ ਤਾਂ ਇੱਥੋਂ ਤਕ ਕਿਹਾ ਸੀ ਕਿ ਮੌਜੂਦਾ ਸਬੂਤ ਇਹ ਸੰਕੇਤ ਕਰਦੇ ਹਨ ਕਿ ਖਹਿਰਾ ਦੀ ਉਸ ਦੋਸ਼ੀ ਨਾਲ ਸਾਂਝੇਦਾਰੀ ਸੀ, ਜਿਸ ਨੂੰ ਇਸ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖਹਿਰਾ ਨੂੰ ਆਪਣਾ ਖੁਦ ਦੇ ਹਿੱਤ ਅਤੇ ਰਾਜ ਦੇ ਲੋਕਾਂ ਦੇ ਹਿੱਤ ਵਿੱਚ ਅਸਤੀਫਾ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ 'ਤੇ ਨਸ਼ਾ ਤਸਕਰੀ ਅਤੇ ਰਾਸ਼ਟਰ-ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲੱਗਿਆ ਹੈ।

ਇਹ ਆਖਦਿਆਂ ਕਿ ਫਾਜ਼ਿਲਕਾ ਦੀ ਅਦਾਲਤ ਵੱਲੋਂ ਤਲਬ ਕੀਤੇ ਜਾਣ ਮਗਰੋਂ ਸਥਿਤੀ ਬਹੁਤ ਗੰਭੀਰ ਬਣ ਗਈ ਸੀ, ਸਰਦਾਰ ਬਾਦਲ ਨੇ ਕਿਹਾ ਕਿ ਖਹਿਰਾ ਨੇ ਹੇਠਲੀ ਅਦਾਲਤ ਦਾ ਹੁਕਮ ਰੱਦ ਕਰਵਾਉਣ ਲਈ ਮਾਣਯੋਗ ਹਾਈ ਕੋਰਟ ਅੱਗੇ ਰੀਵਿਊ ਪਟੀਸ਼ਨ ਪਾ ਦਿੱਤੀ ਸੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਖਹਿਰਾ ਦੀ ਪਟੀਸ਼ਨ ਰੱਦ ਕਰ ਦਿੱਤੀ ਅਤੇ ਫਾਜ਼ਿਲਕਾ ਕੋਰਟ ਦੇ ਉਸ ਨੂੰ ਬਤੌਰ ਦੌਸ਼ੀ ਤਲਬ ਕਰਨ ਵਾਲੇ ਹੁਕਮ ਉੱਤੇ ਮੋਹਰ ਲਾ ਦਿੱਤੀ। ਹਾeਕੋਰਟ ਨੇ ਇਹ ਵੀ ਕਿਹਾ ਕਿ ਨਸ਼ਾ ਤਸਕਰੀ ਦਾ ਮਾਮਲਾ ਪਾਕਿਸਤਾਨ ਸਰਹੱਦ ਤੋਂ ਪਾਰ ਨਾਲ ਜੁੜਿਆ ਹੋਣ ਕਾਰਣ ਖਹਿਰਾ ਅਤੇ ਦੋਸ਼ੀ ਵਿਅਕਤੀਆਂ ਵਿਚਕਾਰ ਹੋਈਆਂ ਟੈਲੀਫੋਨ ਉਤੇ ਗੱਲਾਂ ਦੇ ਵੇਰਵਿਆਂ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਅਦਾਲਤ ਨੇ ਖਹਿਰਾ ਦਾ ਇਹ ਦਾਅਵਾ ਵੀ ਮੂਲੋਂ ਹੀ ਰੱਦ ਕਰ ਦਿੱਤਾ ਕਿ ਉੁਸ ਨੂੰ ਸਿਆਸੀ ਰੰਜਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਉਹ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ ਕਿ ਖਹਿਰਾ ਖ਼ਿਲਾਫ ਕਿਸੇ ਵੈਰ-ਭਾਵਨਾ ਕਰਕੇ ਇਹ ਕਾਰਵਾਈ ਕੀਤੀ ਗਈ ਹੈ।ਮਾਣਯੋਗ ਹਾਈਕੋਰਟ ਦੇ ਫੈਸਲੇ ਦੀ ਰੋਸ਼ਨੀ ਵਿਚ ਖਹਿਰਾ ਦੀ ਸਥਿਤੀ ਬਹੁਤ ਹੀ ਕਮਜ਼ੋਰ ਹੋ ਗਈ ਹੈ ਅਤੇ ਉਸ ਨੂੰ ਅਸਤੀਫਾ ਦੇਣ ਵਿਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ।

ਮੀਡੀਆ ਦੀ ਇਕ ਕਹਾਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖਹਿਰਾ ਨੂੰ ਦੋਸ਼ੀ ਸਾਬਿਤ ਹੋਣ ਦੇ ਬਾਅਦ ਹੀ ਸਜ਼ਾ ਮਿਲਣੀ ਚਾਹੀਦੀ ਹੈ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਤੱਥਾਂ ਅਤੇ ਬਿਆਨ ਦੇ ਅਸਲ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਬਜਾਏ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।  ਮੀਡੀਆ ਵੱਲੋਂ ਦਿੱਤੀ ਖਬਰ, ਜਿਸ ਵਿਚ ਸਰਦਾਰ ਬਾਦਲ ਨੂੰ ਇਹ ਕਹਿੰਦਿਆਂ ਵਿਖਾਇਆ ਹੈ ਕਿ ਖਹਿਰਾ ਨੂੰ ਤਦ ਹੀ ਅਸਤੀਫਾ ਦੇਣਾ ਚਾਹੀਦਾ ਹੈ, ਜਦੋਂ ਉਹ ਦੋਸ਼ੀ ਸਾਬਿਤ ਹੋ ਜਾਵੇ,ਬਾਰੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਸ਼ਬਦਾਂ ਨੂੰ ਸਹੀ ਦ੍ਰਿਸ਼ਟੀਕੋਣ ਵਿਚ ਨਹੀਂ ਸਮਝਿਆ ਗਿਆ ਅਤੇ ਉਹਨਾਂ ਦੀ ਗੱਲਬਾਤ ਦਾ ਪ੍ਰਸੰਗ ਹੀ ਬਦਲ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਗੱਲ ਨਹੀਂ ਸਮਝੀ ਗਈ ਕਿ ਇਹ ਸਿਆਸੀ ਰੰਜਿਸ਼ ਦਾ ਕੋਈ ਆਮ ਮਾਮਲਾ ਨਹੀਂ ਹੈ, ਸਗੋਂ ਇੱਕ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੀ ਮਾਮਲਾ ਹੈ, ਜਿਸ ਵਿਚ ਦੋਸ਼ੀ ਨੂੰ ਮੁਕੱਦਮਾ ਚਲਾਉਣ ਮਗਰੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਖਹਿਰਾ ਦੇ ਮੁੱਖ ਦੋਸ਼ੀ ਨਾਲ ਸੰਬੰਧ ਸਾਬਿਤ ਹੋ ਚੁੱਕੇ ਹਨ। ਸਿਆਸੀ ਰੰਜਿਸ਼ ਦੇ ਆਮ ਕੇਸਾਂ ਵਿਚ ਆਖਰੀ ਫੈਸਲਾ ਆਉਣ ਤਕ ਉਡੀਕ ਕੀਤੀ ਜਾ ਸਕਦੀ ਹੈ, ਪਰ ਇਸ ਕੇਸ ਵਿਚ ਜਦੋਂ ਮਾਣਯੋਗ ਹਾਈਕੋਰਟ ਨੇ ਖਹਿਰਾ ਖ਼ਿਲਾਫ ਫੈਸਲਾ ਸੁਣਾ ਦਿੱਤਾ ਹੈ ਤਾਂ ਉਸ ਕੋਲ ਆਪਣੀ ਕੁਰਸੀ ਦੀ ਮਰਿਆਦਾ ਨੂੰ ਬਚਾਉਣ ਅਤੇ ਜਨਤਕ ਜੀਵਨ ਵਿਚ ਈਮਾਨਦਾਰੀ ਉੱਤੇ ਪਹਿਰਾ ਦੇਣ ਲਈ ਅਸਤੀਫਾ ਦੇਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ।

—PTC News

Related Post