Parliament Budget Session: ਰਾਜ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ

By  Shanker Badra February 12th 2021 09:22 PM

ਨਵੀਂ ਦਿੱਲੀ : ਕਿਸਾਨ ਅੰਦੋਲਨ (Farmers Protest)ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਵਿਚ ਵਿਰੋਧੀ ਧਿਰ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਵੱਲੋਂ ਸੰਸਦ ਵਿਚ ਖੇਤੀ ਕਾਨੂੰਨਾਂ 'ਤੇ ਪੱਖ ਰੱਖਣ ਦੇ ਬਾਵਜੂਦ ਵਿਰੋਧੀ ਪਾਰਟੀਆਂ ਸੜਕ ਤੋਂ ਲੈ ਕੇਸੰਸਦ ਤੱਕ ਮੋਦੀ ਸਰਕਾਰ 'ਤੇ ਹਮਲਾਵਾਰ ਹਨ।

If the government legislates on MSP, amendments may be considered : Gurnam Singh Charuni Parliament Budget Session : ਰਾਜਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਗੁਰਨਾਮ ਸਿੰਘ ਚੰਡੂਨੀ ਦਾ ਵੱਡਾ ਬਿਆਨ , ਜੇ ਸਰਕਾਰ MSP 'ਤੇ ਕਾਨੂੰਨ ਬਣਾਏ ਤਾਂ ਸੋਧਾਂ 'ਤੇ ਵਿਚਾਰ ਹੋ ਸਕਦੈ  https://www.ptcnews.tv/if-the-government-legislates-on-msp-amendments-may-be-considered-gurnam-singh-charuni/

ਸ਼ੁੱਕਰਵਾਰ ਨੂੰਰਾਜ ਸਭਾ ਵਿਚ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਨੂੰ ਖੁੱਲੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਵਿਚ ਇਹ ਕਿੱਥੇ ਲਿਖਿਆ ਗਿਆ ਹੈ ਕਿ ਮੰਡੀਆਂ ਖ਼ਤਮ ਹੋਣਗੀਆਂ ਅਤੇ ਐਮਐਸਪੀ ਪ੍ਰਣਾਲੀ ਖ਼ਤਮ ਹੋ ਜਾਵੇਗੀ। ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਸਾਰੇ ਟੋਲ ਪਲਾਜ਼ਾ ਮੁਫਤ ਕਰਾਂਗੇ ਤਾਂ ਜੋ ਇਹ ਸਰਕਾਰ ਨੂੰ ਦਿਖਾ ਸਕੇ ਕਿ ਇਹ ਸਿਰਫ ਪੰਜਾਬ ਅਤੇ ਹਰਿਆਣਾ ਦੀ ਅੰਦੋਲਨ ਹੀ ਨਹੀਂ ਹੈ।

Parliament Budget Session : Rajya Sabha was adjourned till March 8 Parliament Budget Session : ਰਾਜਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਅਤੇ ਰੁਜ਼ਗਾਰ ਦੇ ਮਾਮਲੇ 'ਤੇ ਸਰਕਾਰ ਨੂੰ ਘੇਰਿਆ। ਰਾਹੁਲ ਨੇ ਕਿਹਾ ਕਿ ਅੱਜ ਸਾਡਾ ਦੇਸ਼ ਰੁਜ਼ਗਾਰ ਪੈਦਾ ਨਹੀਂ ਕਰ ਸਕਦਾ, ਇਹ ਕੱਲ ਵੀ ਨਹੀਂ ਕਰ ਸਕੇਗਾ, ਕਿਉਂਕਿ ਤੁਸੀਂ (ਕੇਂਦਰ ਸਰਕਾਰ) ਨੇ ਦੇਸ਼ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਇਹ ਕਿਸਾਨ ਦਾ ਨਹੀਂ, ਦੇਸ਼ ਦਾ ਅੰਦੋਲਨ ਹੈ, ਜਿਸ ਨੂੰ ਕਿਸਾਨ ਸਿਰਫ ਰਸਤਾ ਦਿਖਾ ਰਿਹਾ ਹੈ, ਹਨੇਰੇ ਵਿੱਚ ਟਾਰਚ ਦਿਖਾ ਰਿਹਾ ਹੈ।

If the government legislates on MSP, amendments may be considered : Gurnam Singh Charuni Parliament Budget Session : ਰਾਜਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ 

ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਬਜਟ 'ਤੇ ਚਰਚਾ ਤੋਂ ਬਾਅਦ ਅਗਲੇ ਹਿੱਸੇ ਲਈ ਮੁਲਤਵੀ ਕਰ ਦਿੱਤੀ ਗਈ। ਬਜਟ ਸੈਸ਼ਨ ਦਾ ਦੂਜਾ ਹਿੱਸਾ 8 ਮਾਰਚ (ਸੋਮਵਾਰ) ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ। ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਕਾਰਵਾਈ ਮੁਲਤਵੀ ਕਰਨ ਦੇ ਐਲਾਨ ਤੋਂ ਪਹਿਲਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਥਾਈ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਅਤੇ ਯੋਗਦਾਨ ਪਾਉਣ।

Parliament Budget Session : Rajya Sabha was adjourned till March 8 Parliament Budget Session : ਰਾਜਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ

ਉਨ੍ਹਾਂ ਰਾਜ ਸਭਾ ਦੇ ਚਾਰ ਸੰਸਦ ਮੈਂਬਰਾਂ ਗੁਲਾਮ ਨਬੀ ਆਜ਼ਾਦ, ਸ਼ਮਸ਼ੇਰ ਸਿੰਘ, ਮੀਰ ਮੁਹੰਮਦ ਫਯਾਜ਼ ਅਤੇ ਨਜ਼ੀਰ ਅਹਿਮਦ ਦੇ ਯੋਗਦਾਨ ਲਈ ਧੰਨਵਾਦ ਕੀਤਾ। ਸਪੀਕਰ ਨੇ ਕਿਹਾ, "ਸਦਨ 8 ਮਾਰਚ ਤੱਕ ਸਵੇਰੇ 9:00 ਵਜੇ ਲਈ ਮੁਲਤਵੀ ਕੀਤਾ ਗਿਆ ਹੈ।" ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦਾ ਇਹ ਹਿੱਸਾ 99 ਪ੍ਰਤੀਸ਼ਤ ਲਾਭਕਾਰੀ ਸੀ। ਕੁੱਲ 45 ਘੰਟੇ ਅਤੇ ਚਾਰ ਮਿੰਟ ਦੀਆਂ ਮੀਟਿੰਗਾਂ ਵਿਚੋਂ 13 ਮਿੰਟ ਹੰਗਾਮੇ ਕਾਰਨ ਬਰਬਾਦ ਹੋਏ।

-PTCNews

Related Post