ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਇੱਕ ਔਰਤ ਸਮੇਤ 4 ਲੋਕਾਂ ਕੋਲੋਂ ਭੁੱਕੀ ਬਰਾਮਦ

By  Shanker Badra May 28th 2019 11:13 AM

ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਇੱਕ ਔਰਤ ਸਮੇਤ 4 ਲੋਕਾਂ ਕੋਲੋਂ ਭੁੱਕੀ ਬਰਾਮਦ:ਪਠਾਨਕੋਟ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ।ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ।ਹੁਣ ਘਰੇਲੂ ਔਰਤਾਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਨਸ਼ਾ ਸਮੱਗਲਿੰਗ ਦੀ ਦਲਦਲ ‘ਚ ਧਸ ਚੁੱਕੀਆਂ ਹਨ।ਪੰਜਾਬ ‘ਚ ਜਿਥੇ ਮਰਦ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।ਓਥੇ ਹੀ ਹੁਣ ਔਰਤਾਂ ਵੀ ਇਸ ਧੰਦੇ ਨੂੰ ਚਲਾ ਰਹੀਆਂ ਹਨ। [caption id="attachment_300684" align="aligncenter" width="299"]Pathankot GRP woman including 4 people Poppy Recovered ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਇੱਕ ਔਰਤ ਸਮੇਤ 4 ਲੋਕਾਂ ਕੋਲੋਂ ਭੁੱਕੀ ਬਰਾਮਦ[/caption] ਪਠਾਨਕੋਟ ਵਿਖੇ ਜੀ.ਆਰ.ਪੀ. ਨੇ ਇੱਕ ਔਰਤ ਸਮੇਤ 4 ਲੋਕਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭੁੱਕੀ ਬਰਾਮਦ ਕੀਤੀ ਹੈ।ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕਰ ਰਹੀ ਸੀ।ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਟੇਸ਼ਨ ਤੋਂ ਕੁਝ ਦੂਰੀ ’ਤੇ ਝਾੜੀਆਂ ’ਚ 1 ਔਰਤ ਸਮੇਤ 4 ਲੋਕ ਭੁੱਕੀ ਸਮੇਤ ਬੈਠੇ ਹਨ, ਜੋ ਕਿ ਅੱਗੇ ਕਿਸੇ ਨੂੰ ਸਪਲਾਈ ਕਰਨੀ ਸੀ।ਇਸ ਤੋਂ ਬਾਅਦ ਜਦੋਂ ਜੀ.ਆਰ.ਪੀ. ਨੇ ਉਕਤ ਸਥਾਨ ’ਤੇ ਬੈਠੇ ਚਾਰਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 20 ਕਿਲੋ ਭੁੱਕੀ ਬਰਾਮਦ ਕੀਤੀ ਹੈ। [caption id="attachment_300686" align="aligncenter" width="300"]Pathankot GRP woman including 4 people Poppy Recovered ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਇੱਕ ਔਰਤ ਸਮੇਤ 4 ਲੋਕਾਂ ਕੋਲੋਂ ਭੁੱਕੀ ਬਰਾਮਦ[/caption] ਸ੍ਰੀ ਮੁਕਤਸਰ ਸਾਹਿਬ ‘ਚ ਵਾਪਰਿਆ ਦਰਦਨਾਕ ਹਾਦਸਾ , ਇੱਕ ਵਿਅਕਤੀ ਦੀ ਮੌਤ ,ਦੂਜਾ ਜ਼ਖਮੀ ਇਸ ਦੌਰਾਨ ਪੁਲਿਸ ਵੱਲੋਂ ਕਾਬੂ ਮੁਲਜ਼ਮਾਂ ਦੀ ਪਹਿਚਾਣ ਵਿੱਕੀ ਪੁੱਤਰ ਦਿਲੀ, ਰਾਜੂ ਪੁੱਤਰ ਬਲਬੀਰ, ਬਾਮਮ ਪੁੱਤਰ ਦੇਵ, ਕ੍ਰਿਸ਼ਨਾ ਪਤਨੀ ਵਾਸੀ ਲੁਧਿਆਣਾ ਵਜੋਂ ਹੋਈ ਹੈ।ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। -PTCNews

Related Post