ਪਠਾਨਕੋਟ: ਬਾਉਲੀ 'ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !!

By  Jashan A December 22nd 2018 12:13 PM -- Updated: December 22nd 2018 12:16 PM

ਪਠਾਨਕੋਟ: ਬਾਉਲੀ 'ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !!,ਪਠਾਨਕੋਟ: ਪਠਾਨਕੋਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਹ ਮਾਮਲਾ ਮੰਦਿਰ 'ਚ ਬਾਊਲੀ ਦੀ ਖੁਦਾਈ ਦੌਰਾਨ ਬੰਬਨੁਮਾ ਚੀਜ਼ ਮਿਲਣ ਦਾ ਹੈ। [caption id="attachment_231293" align="aligncenter" width="300"]pathankot ਪਠਾਨਕੋਟ: ਬਾਉਲੀ 'ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !![/caption] ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਪਠਾਨਕੋਟ ਦੇ ਖੱਤਰੀ ਸਭਾ ਭਵਨ ਨੇੜੇ ਪੈਂਦੇ ਮੰਦਰ ਦਾ ਹੈ।ਇਹਨਾਂ ਨੂੰ ਪਹਿਲਾਂ ਲੋਹੇ ਦਾ ਧਾਤੂ ਸਮਝਿਆ ਪਰ ਬਾਅਦ 'ਚ ਇੱਕ ਤੋਂ ਬਾਅਦ ਇੱਕ ਨਿਕਲਦੇ ਗਏ। ਜਿਸ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਇਸ ਬਾਰੇ ਜਦੋ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਨ੍ਹਾਂ ਦੇ ਬੰਬ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। [caption id="attachment_231292" align="aligncenter" width="300"]pathankot ਪਠਾਨਕੋਟ: ਬਾਉਲੀ 'ਚ ਖੁਦਾਈ ਦੌਰਾਨ ਮਿਲੇ 22 ਹੈਂਡ ਗ੍ਰੇਨੇਡ !![/caption] ਮਿੱਟੀ ਵਿੱਚ ਦੱਬੇ ਹੋਣ ਕਾਰਨ ਇਨ੍ਹਾਂ ਚੀਜ਼ਾਂ ਦਾ ਅਸਲ ਰੂਪ ਆਕਾਰ ਵਿਗੜਿਆ ਪਿਆ ਹੈ। ਇਨ੍ਹਾਂ ਦੀ ਕੁੱਲ ਗਿਣਤੀ 22 ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਕਿ ਇਹ ਪੁਰਾਣੇ ਹੈਂਡ ਗ੍ਰੇਨੇਡ ਹਨ। -PTC News

Related Post