ਇੱਕ ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਆਪਣਾ ਬੱਚਾ ,ਗੋਤਾਖੋਰਾਂ ਨੇ ਕੱਢਿਆ ਬਾਹਰ

By  Shanker Badra September 25th 2018 01:34 PM

ਇੱਕ ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਆਪਣਾ ਬੱਚਾ ,ਗੋਤਾਖੋਰਾਂ ਨੇ ਕੱਢਿਆ ਬਾਹਰ:ਪਟਿਆਲਾ ਨਾਭਾ ਰੋਡ 'ਤੇ ਪੈਂਦੀ ਭਾਖੜਾ ਨਹਿਰ 'ਚੋਂ ਇੱਕ ਚਾਰ ਸਾਲਾ ਜਿਉਂਦਾ ਬੱਚਾ ਬਰਾਮਦ ਹੋਇਆ ਹੈ।ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਇੱਕ ਮਾਂ ਨੇ ਆਪਣੇ ਚਾਰ ਸਾਲਾ ਬੱਚੇ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ। ਇਸ ਘਟਨਾ ਬਾਰੇ ਪਤਾ ਲੱਗਣ 'ਤੇ ਗੋਤਾਖੋਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਨਹਿਰ 'ਚੋਂ ਬਾਹਰ ਕੱਢ ਲਿਆ ਹੈ। ਦੱਸ ਦੇਈਏ ਕਿ ਬੱਚੇ ਦੀ ਮਾਂ ਨੇ ਆਪਣੇ ਬੱਚੇ ਨੂੰ ਭਾਖੜਾ ਨਹਿਰ 'ਚ ਕਿਉਂ ਸੁੱਟ ਦਿੱਤਾ ਸੀ ,ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews

Related Post