ਪਟਿਆਲਾ : ਕਾਊਂਟਰ ਇੰਟੈਲੀਜੈਂਸੀ ਤੋਂ ਰਿਟਾਇਰ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ

By  Joshi September 2nd 2018 01:00 PM

ਪਟਿਆਲਾ : ਕਾਊਂਟਰ ਇੰਟੈਲੀਜੈਂਸੀ ਤੋਂ ਰਿਟਾਇਰ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ

ਪਟਿਆਲਾ : ਕਾਊਂਟਰ ਇੰਟੈਲੀਜੈਂਸੀ ਤੋਂ ਰਿਟਾਇਰ ਇੰਸਪੈਕਟਰ ਦੇ ਗੋਲੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤ੍ਪਿੜੀ ਦੇ ਮੁਖੀ ਡੀ.ਐਸ.ਪੀ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਮੌਕੇ 'ਤੇ ਮ੍ਰਿਤਕ ਦੇ ਘਰ ਆਨੰਦ ਨਗਰ ਵਿਖੇ ਪਹੁੰਚੇ ਸਨ।

ਮੌਕੇ 'ਤੇ ਪਹੁੰਚ ਕੇ ਉਹਨਾਂ ਦੇਖਿਆ ਕਿ ਸਿਰ 'ਚ ਗੋਲੀ ਲੱਗਣ ਕਾਰਨ ਸੇਵਾ ਮੁਕਤ ਇੰਸਪੈਕਟਰ ਜਸਦੇਵ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਗੋਲੀ ਲਾਇਸੈਂਸੀ ਹਥਿਆਰ ਤੋਂ ਚੱਲੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੋਲੀ ਅਚਾਨਕ ਚੱਲੀ ਹੈ। ਪੁਲਿਸ ੧੭੪ ਦੀ ਕਾਰਵਾਈ ਕਰਕੇ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।

—PTC News

Related Post