ਵੱਡੀ ਖ਼ਬਰ: ਡੀਸੀ ਨੇ ਕੀਤਾ ਐਲਾਨ, 22 ਤੋਂ 24 ਮਾਰਚ ਤੱਕ ਪਟਿਆਲਾ ਸ਼ਹਿਰ ਰਹੇਗਾ ਬੰਦ

By  Jashan A March 21st 2020 08:14 PM

ਪਟਿਆਲਾ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦੇ ਚਲਦਿਆਂ ਕੱਲ ਨੂੰ ਦੇਸ਼ ਭਰ 'ਚ ਜਨਤਾ ਕਰਫਿਊ ਲਗਾਇਆ ਜਾ ਰਿਹਾ ਹੈ। ਇਸ ਕਰਫਿਊ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹੇਗਾ। ਇਸ ਦੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਹੈ ਕਿ ਜਿਲ੍ਹੇ 'ਚ 22 ਤੋਂ 24 ਮਾਰਚ ਤੱਕ ਕਰਫਿਊ ਲਗਾਇਆ ਜਾਵੇਗਾ। ਇਸ ਦੌਰਾਨ ਪਟਿਆਲਾ ਸ਼ਹਿਰ ਮੁਕੰਮਲ ਬੰਦ ਰਹੇਗਾ। ਡਿਪਟੀ ਕਮਿਸ਼ਨਰ ਮੁਤਾਬਕ ਕੋਰੋਨਾ ਤੋਂ ਬਚਾਅ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਜਿਲ੍ਹੇ 'ਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਹੋਰ ਪੜ੍ਹੋ: ਕੋਰੋਨਾ ਵਾਇਰਸ ਨੇ ਰੋਕੀਆਂ ਰੇਲਾਂ, ਜਾਣੋ ਕਿਹੜੀਆਂ-ਕਿਹੜੀਆਂ ਟ੍ਰੇਨਾਂ ਹੋਈਆਂ ਰੱਦ ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ 13 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਨਵਾਂ ਸ਼ਹਿਰ ਦੇ ਪਿੰਡ ਪਾਠਲਾਵਾਂ ‘ਚ 70 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਤਾਜ਼ਾ ਅੰਕੜਿਆਂ ਮੁਤਾਬਕ ਮੁਹਾਲੀ ਤੋਂ 4 ਕੇਸ, ਨਵਾਂਸ਼ਹਿਰ 'ਚ 6, ਹੁਸ਼ਿਆਰਪੁਰ 'ਚ 1, ਅੰਮ੍ਰਿਤਸਰ 'ਚ 2 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ 'ਚ 5 ਲੋਕਾਂ ਅਤੇ ਪੰਚਕੂਲਾ 'ਚ 1 ਮਰੀਜ਼ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। -PTC News

Related Post