ਪਟਿਆਲਾ: ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ, ਫਾਇਰ ਅਫਸਰ ਜ਼ਖ਼ਮੀ

By  Riya Bawa June 6th 2022 11:25 AM

ਪਟਿਆਲਾ: ਪਟਿਆਲਾ ਦੇ ਫੋਕਲ ਪੁਆਇੰਟ ਵਿਚ ਇਕ ਫੈਕਟਰੀ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਅੱਗ ਨੂੰ ਬੁਜਾਉਣ ਲਈ 20 ਦੇ ਕਰੀਬ ਫਾਇਰ ਟੈਂਡਰਾਂ ਦੀ ਵਰਤੋਂ ਕੀਤੀ ਗਈ ਹੈ। ਪਟਿਆਲਾ ਤੋਂ ਇਲਾਵਾ ਨੇੜੇ ਲੱਗਦੇ ਇਲਾਕੇ ਜਿਵੇਂ ਰਾਜਪੁਰਾ, ਮੋਹਾਲੀ, ਖੰਨਾ ਨਾਭਾ ਆਦਿ ਤੋਂ ਵੀ ਟੈਂਡਰ ਮੰਗਵਾਏ ਗਏ ਸਨ। ਇਸ ਅੱਗ ਦੇ ਨਾਲ ਸਾਰੀ ਫੈਕਟਰੀ ਸੜ ਕੇ ਸੁਆਹ ਹੋ ਗਈ ਹੈ।

ਪਟਿਆਲਾ ਦੇ ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ, 20 ਦੇ ਕਰੀਬ ਪੁਹੁੰਚੀਆਂ 15-20 ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਥੋਂ ਤੱਕ ਕਿ ਆਰਮੀ ਦੇ 2 ਟੈਂਡਰਾਂ ਨੇ ਅੱਗ ਬੁਝਾਉਣ ਵਿਚ ਮਦਦ ਕੀਤੀ। ਪਟਿਆਲਾ ਦੀ ਐੱਸ ਡੀ ਐਮ ਇਸਮਤ ਵਿਜੇ ਸਿੰਘ ਵਲੋਂ ਮੌਕੇ ਤੇ ਬਚਾਓ ਕਾਰਜਾਂ ਦੀ ਨਿਗਰਾਨੀ ਕੀਤੀ ਜਿਸ ਬਿਲਡਿੰਗ ਵਿੱਚ ਅੱਗ ਲੱਗੀ ਸੀ ਅਤੇ ਨਾਲ ਦੀ ਬਿਲਡਿੰਗ ਵਿਚੋਂ ਕਈ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ। ਬਚਾਓ ਕਾਰਜਾਂ ਵਿੱਚ ਇੱਕ ਫਾਇਰ ਅਫਸਰ ਸ਼ਾਂਤਨੂੰ ਕੌਸ਼ਲ ਜ਼ਖਮੀ ਵੀ ਹੋਇਆ।

ਪਟਿਆਲਾ ਦੇ ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ, 20 ਦੇ ਕਰੀਬ ਪੁਹੁੰਚੀਆਂ 15-20 ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਇਹ ਵੀ ਪੜ੍ਹੋ : ਥਾਣੇ ਵਿੱਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

ਮਿਲੀ ਜਾਣਕਾਰੀ ਦੇ ਮੁਤਾਬਕ ਇਸ ਅਗਜਨੀ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਹੁਣ ਤੱਕ ਲਗਭਗ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਦੂਜੇ ਪਾਸੇ ਅੱਜ ਖਰੜ ਦੇ ਅਪਰ ਬਾਜ਼ਾਰ ਵਿਚ ਕਨਫੈਕਸ਼ਨਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਖਰੜ ਅਤੇ ਮੁਹਾਲੀ ਤੋਂ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਦੁਕਾਨ ਮਾਲਕ ਦੇ ਪਰਿਵਾਰ ਨੂੰ ਦੁਕਾਨ ਤੋਂ ਬਾਹਰ ਕੱਢ ਲਿਆ ਗਿਆ ਹੈ।

(ਗਗਨਦੀਪ ਆਹੂਜਾ ਦੀ ਰਿਪੋਰਟ)

-PTC News

Related Post