ਥਾਣੇ ਵਿੱਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ
ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਉਪਰ ਦਰਜ ਪਰਚੇ ਦੀ ਜਾਂਚ ਵਿੱਚ ਉਸਦਾ ਅਸਲਾ 32 ਬੋਰ ਅਸਲਾ ਨੰਬਰ .RP 217609 GSF -IN-2016 ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਪੁਲਿਸ ਕੋਲ ਜਮ੍ਹਾਂ ਹੈ। ਸਿਟੀ ਰਾਮਪੁਰਾ ਫੂਲ ਪੁਲਿਸ ਵੱਲੋਂ ਨਸ਼ਾ ਤਸਕਰ ਰਿਤਿਕ ਖੰਨਾ ਨੂੰ ਕਾਬੂ ਕਰ ਉਸ ਕੋਲੋਂ ਗੋਲੀਆਂ,ਹੈਰੋਇਨ, 32000 ਰੁਪਏ ਅਤੇ ਉਹੀ ਅਸਲਾ ਨੰਬਰ 32 ਬੋਰ ਅਸਲਾ ਕਾਰ ਸਮੇਤ ਬਰਾਮਦ ਕੀਤਾ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਨ ਉਤੇ ਪਤਾ ਲੱਗਾ ਕਿ ਰਿਤਿਕ ਖੰਨਾ ਤੋਂ ਬਰਾਮਦ ਅਸਲਾ ਪ੍ਰੀਤਮ ਸਿੰਘ ਭਗਤਾ ਭਾਈਕਾ ਦਾ ਹੈ।
[caption id="attachment_389645" align="aligncenter" width="700"]
थाने में चोरी, 32 बोर पिस्तौल गायब[/caption]
ਹੋਰ ਪੜਤਾਲ ਉਤੇ ਪਤਾ ਲੱਗਾ ਕਿ ਪ੍ਰੀਤਮ ਸਿੰਘ ਇੱਕ ਸਥਾਨਕ ਪੱਤਰਕਾਰ ਹੈ ਅਤੇ ਜਿਸ ਉਪਰ 21 ਮਾਰਚ 2020 ਨੂੰ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਕੇਸ ਦਰਜ ਹੈ ਜਿਸ ਦੇ ਤਹਿਤ ਉਸਨੇ ਆਪਣਾ ਅਸਲਾ ਪੁਲਿਸ ਨੂੰ ਸਪੁਰਦ ਕੀਤਾ ਹੋਇਆ ਸੀ ਤੇ ਉਹੀ ਅਸਲਾ ਰਾਮਪੁਰਾ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋਂ ਬਰਾਮਦ ਕੀਤਾ ਗਿਆ ਹੈ। ਸਵਾਲ ਇਹ ਹੈ ਕਿ ਪੁਲਿਸ ਕੋਲ ਜਮ੍ਹਾਂ ਅਸਲਾ ਬਾਹਰ ਨਸ਼ਾ ਤਸਕਰਾਂ ਕੋਲ ਕਿਵੇਂ ਪਹੁੰਚ ਸਕਦਾ ਹੈ। ਫਿਲਹਾਲ ਪੁਲਿਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਿਤਿਕ ਖੰਨਾ ਅਤੇ ਉਸਦੇ ਸਾਥੀ ਸਾਹਿਲ ਕੁਮਾਰ ਨੂੰ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਹੈ। ਸਾਹਿਲ ਕੁਮਾਰ ਫਿਲਹਾਲ ਫਰਾਰ ਹੈ। ਸੂਤਰਾਂ ਮੁਤਾਬਕ ਸਾਹਿਲ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਕ ਹੋਰ ਗ੍ਰਿਫ਼ਤਾਰੀ