ਨਾਭਾ ਦੇ ਮੈਹਸ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਲਿਸਟਾਂ ਨੂੰ ਲੈ ਕੇ ਕੀਤਾ ਇਤਰਾਜ਼ , ਪ੍ਰਸਾਸ਼ਨ ਵੱਲੋਂ ਰੋਕੀ ਗਈ ਵੋਟਿੰਗ ਪ੍ਰਕਿਰਿਆ

By  Shanker Badra September 19th 2018 10:09 AM -- Updated: September 19th 2018 10:13 AM

ਨਾਭਾ ਦੇ ਮੈਹਸ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਲਿਸਟਾਂ ਨੂੰ ਲੈ ਕੇ ਕੀਤਾ ਇਤਰਾਜ਼ , ਪ੍ਰਸਾਸ਼ਨ ਵੱਲੋਂ ਰੋਕੀ ਗਈ ਵੋਟਿੰਗ ਪ੍ਰਕਿਰਿਆ:ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਸ ਦੌਰਾਨ ਵੱਖ -ਵੱਖ ਥਾਵਾਂ 'ਤੇ ਅਮਨ ਸ਼ਾਂਤੀ ਨਾਲ ਵੋਟਿੰਗ ਹੋ ਰਹੀ ਹੈ ਪਰ ਕਈ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।

ਨਾਭਾ ਦੇ ਮੈਹਸ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਨੇ ਲਿਸਟਾਂ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।ਜਿਸ ਦੌਰਾਨ ਪ੍ਰਸਾਸ਼ਨ ਵੱਲੋਂ ਕੁੱਝ ਸਮੇਂ ਲਈ ਵੋਟਿੰਗ ਪ੍ਰਕਿਰਿਆ ਰੋਕੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਜੋ ਅੰਦਰ ਲਿਸਟ ਹੈ ਉਹ ਵਾਰਡ ਬੰਦੀ ਟੁੱਟਣ ਤੋਂ ਪਹਿਲਾਂ ਦੀ ਹੈ ਜਦਕਿ ਉਨ੍ਹਾਂ ਕੋਲ ਬਲਾਕ ਸਮਿਤੀ ਦੀ ਲਿਸਟ ਹੈ ਜੋ ਆਪਸ 'ਚ ਮਿਲਦੀ ਨਹੀਂ।ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।

-PTCNews

Related Post