ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ

By  Shanker Badra June 20th 2018 09:07 PM

ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ:ਪਟਿਆਲਾ ਦੇ ਬਹੁਦਰਗੜ੍ਹ ਵਿਖੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਅਤੇ ਕੈਥਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਹਸਪਤਾਲ 'ਚ ਲਿੰਗ ਨਿਰਧਾਰਨ ਟੈਸਟ ਕਰਨ ਅਤੇ ਭਰੂਣ ਹੱਤਿਆ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ।ਛਾਪੇਮਾਰੀ ਦੌਰਾਨ ਹਸਪਤਾਲ ਦਾ ਰਿਕਾਰਡ ਅਤੇ ਦਵਾਈਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮਾਲਕ ਦੇ ਘਰ ਵੀ ਛਾਪੇਮਾਰੀ ਕੀਤੀ ਗਈ। -PTCNews

Related Post