ਪਟਿਆਲਾ : ਪ੍ਰੇਮੀ ਜੋੜੇ ਨੇ ਟ੍ਰੇਨ ਥੱਲੇ ਆ ਕੇ ਕੀਤੀ ਆਤਮਹੱਤਿਆ

By  Joshi October 9th 2018 09:12 AM

ਪਟਿਆਲਾ : ਪ੍ਰੇਮੀ ਜੋੜੇ ਨੇ ਟ੍ਰੇਨ ਥੱਲੇ ਆ ਕੇ ਕੀਤੀ ਆਤਮਹੱਤਿਆ

ਪਟਿਆਲਾ : ਪਟਿਆਲਾ ਸ਼ਹਿਰ ਦੇ 23 ਨੰਬਰ ਫਾਟਕ ਕੋਲ ਇਕ ਪ੍ਰੇਮੀ ਜੋੜੇ ਦੁਆਰਾ ਟ੍ਰੇਨ ਥੱਲੇ ਆ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਤਿੰਨ ਦਿਨਾਂ ਬਾਅਦ ਦੋਨਾਂ ਦੀ ਮੰਗਣੀ ਹੋਣ ਵਾਲੀ ਸੀ। ਮ੍ਰਿਤਕਾ ਦੀ ਪਹਿਚਾਣ ਵਿਨੈ ਸੁੰਦਰਮ ਅਤੇ ਵਿਨਪ੍ਰੀਤ ਕੌਰ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਦੋਵੇਂ ਲਾਸ਼ਾਂ ਟੁਕੜੇ ਟੁਕੜੇ ਹੋ ਗਈਆਂ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਦੱਸਿਆ ਤਾ ਪੁਲਿਸ ਘਟਨਾ ਵਾਲੇ ਸਥਾਨ 'ਤੇ ਪਹੁੰਚ ਗਈ ਅਤੇ ਪੂਰੀ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਹੋਰ ਪੜ੍ਹੋ :ਫਗਵਾੜਾ ‘ਚ ਦਿਨ ਦਿਹਾੜੇ ਇੱਕ ਨੌਜਵਾਨ ਦਾ ਹੋਇਆ ਕਤਲ

ਪੁਲਿਸ ਵਲੋਂ ਕਾਰਵਾਈ ਕਰਨ ਦੇ ਬਾਅਦ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਦੱਸਣਯੋਗ ਹੈ ਕਿ ਇਹ ਇਕ ਉੱਚ ਸਿੱਖਿਆ ਪ੍ਰਾਪਤ ਜੋੜਾਂ ਸੀ। ਪੁਲਿਸ ਮੁਤਾਬਕ ਵਿਨੈ ਸੁੰਦਰਮ ਬਿਜਲੀ ਬੋਰਡ ਵਿਚ ਜੇ. ਈ. ਲੱਗਾ ਹੋਇਆ ਸੀ ਅਤੇ ਵਿਨਪ੍ਰੀਤ ਸਰਕਾਰੀ ਕਾਲਜ ਲੜਕੀਆਂ ਵਿਖੇ ਸਹਾਇਕ ਪ੍ਰੋਫੈਸਰ ਸੀ।

-PTCNEWS

Related Post