ਮਰਨ ਵਰਤ 'ਤੇ ਬੈਠੇ ਅਧਿਆਪਕ ਇਸ ਗੱਲ ਤੋਂ ਭੜਕੇ ,ਚੁੱਕਿਆ ਸਖ਼ਤ ਕਦਮ ,ਪੁਲਿਸ ਦੀਆਂ ਪਈਆਂ ਭਾਜੜਾਂ

By  Shanker Badra October 18th 2018 01:08 PM

ਮਰਨ ਵਰਤ 'ਤੇ ਬੈਠੇ ਅਧਿਆਪਕ ਇਸ ਗੱਲ ਤੋਂ ਭੜਕੇ ,ਚੁੱਕਿਆ ਸਖ਼ਤ ਕਦਮ ,ਪੁਲਿਸ ਦੀਆਂ ਪਈਆਂ ਭਾਜੜਾਂ:ਪਟਿਆਲਾ : ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਅਧਿਆਪਕ ਪਿਛਲੇ 12 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ।ਅੱਜ ਸਵੇਰੇ ਆਪਣੀਆਂ ਮੰਗਾਂ ਮਨਵਾਉਣ ਲਈ ਸੂਬਾ ਪੱਧਰੀ ਮੋਰਚਾ ਲਾਈ ਬੈਠੇ ਅਧਿਆਪਕਾਂ ਨੇ ਐਮਰਜੈਂਸੀ ਮੈਡੀਕਲ ਸੁਵਿਧਾਵਾਂ ਨਾ ਮਿਲਣ ਕਾਰਨ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਕੋਲ ਮੇਨ ਸੜਕ ਨੂੰ ਜਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮਰਨ ਵਰਤ 'ਤੇ ਬੈਠੇ ਅਧਿਆਪਕ ਪ੍ਰਭਦੀਪ ਸਿੰਘ ਜਲਾਲਾਬਾਦ ਦੀ ਸਿਹਤ ਅਚਾਨਕ ਕਾਫੀ ਖ਼ਰਾਬ ਹੋ ਗਈ ਸੀ,ਇਸ ਦੌਰਾਨ ਪ੍ਰਸ਼ਾਸ਼ਨ ਵੱਲੋਂ ਮੌਕੇ 'ਤੇ ਕੋਈ ਡਾਕਟਰੀ ਸਹੂਲਤ ਮੁਹੱਈਆ ਨਾ ਕਰਵਾਉਣ ਕਾਰਨ ਅਧਿਆਪਕਾਂ 'ਚ ਰੋਸ ਵੱਧ ਗਿਆ।ਪ੍ਰਸ਼ਾਸ਼ਨ ਦੇ ਇਸ ਰਵੱਈਏ ਤੋਂ ਦੁਖੀ ਹੋਏ ਅਧਿਆਪਕਾਂ ਨੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਮੇਨ ਚੌਕ 'ਚ ਲੇਟ ਕੇ ਉਸਨੂੰ ਜਾਮ ਕਰ ਦਿੱਤਾ।ਜਿਸ ਨਾਲ ਕਾਫੀ ਆਵਾਜਾਈ ਪ੍ਰਭਾਵਿਤ ਹੋਈ ਹੈ। ਅਧਿਆਪਕਾਂ ਦੇ ਇਸ ਪ੍ਰਦਰਸ਼ਨ ਨਾਲ ਪੁਲਿਸ ਨੂੰ ਭਾਜੜਾਂ ਪੈ ਗਈਆਂ ਸਨ।ਇਸ ਤੋਂ ਕੁੱਝ ਸਮੇਂ ਬਾਅਦ ਤਿੰਨ ਡਾਕਟਰ ਅਤੇ 2 ਐਂਬੂਲੈਂਸਾਂ ਦਾ ਪ੍ਰਬੰਧ ਕਰਨ ਮਗਰੋਂ ਅਧਿਆਪਕਾਂ ਨੇ ਚੌਂਕ ਖਾਲੀ ਕਰ ਦਿੱਤਾ। ਇਸ ਦੌਰਾਨ ਅਧਿਆਪਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਰਾਤ ਉਨ੍ਹਾਂ ਦੇ ਸਾਥੀ ਦੀ ਅਚਾਨਕ ਹੀ ਸਿਹਤ ਵਿਗੜ ਗਈ ਸੀ ਤੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲੀ ਸੀ।ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਹੈ। -PTCNews

Related Post