ਪਟਿਆਲਾ ਦੇ ਨਰਸਿੰਗ ਹੋਮ ਵਿਖੇ ਗਰਭਵਤੀ ਮਹਿਲਾ ਦੀ ਇਲਾਜ਼ ਦੌਰਾਨ ਮੌਤ , ਭੜਕੇ ਲੋਕਾਂ ਨੇ ਕੀਤਾ ਚੌਂਕ ਜਾਮ

By  Shanker Badra April 10th 2019 09:50 PM -- Updated: April 10th 2019 09:51 PM

ਪਟਿਆਲਾ ਦੇ ਨਰਸਿੰਗ ਹੋਮ ਵਿਖੇ ਗਰਭਵਤੀ ਮਹਿਲਾ ਦੀ ਇਲਾਜ਼ ਦੌਰਾਨ ਮੌਤ , ਭੜਕੇ ਲੋਕਾਂ ਨੇ ਕੀਤਾ ਚੌਂਕ ਜਾਮ:ਸਨੋਰ : ਪਟਿਆਲਾ ਅਮਨ ਚੌਂਕ ਵਿਖੇ ਸਥਿਤ ਨਰਸਿੰਗ ਹੋਮ ਵਿਖੇ ਅੱਜ ਇੱਕ ਗਰਭਵਤੀ ਮਹਿਲਾ ਦੀ ਮੋਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਔਰਤ ਦੀ ਮੌਤ ਦਾ ਜਿੰਮੇਵਾਰ ਹਸਪਤਾਲ ਨੂੰ ਠਹਿਰਾਉਂਦਿਆਂ ਚੌਂਕ ਜਾਮ ਕਰ ਦਿੱਤਾ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਹੈ।ਓਥੇ ਭੜਕੇ ਲੋਕਾਂ ਨੇ ਸਨੌਰ ਪਟਿਆਲਾ ਚੌਂਕ ਨੂੰ ਰਾਤੀ ਸਾਢੇ 9 ਵਜੇ ਜਾਮ ਕਰਕੇ ਹਸਪਤਾਲ ਦੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

Patiala Nursing Home pregnant women treatment during Death ਪਟਿਆਲਾ ਦੇ ਨਰਸਿੰਗ ਹੋਮ ਵਿਖੇ ਗਰਭਵਤੀ ਮਹਿਲਾ ਦੀ ਇਲਾਜ਼ ਦੌਰਾਨ ਮੌਤ , ਭੜਕੇ ਲੋਕਾਂ ਨੇ ਕੀਤਾ ਚੌਂਕ ਜਾਮ

ਜਾਣਕਾਰੀ ਅਨੁਸਾਰ ਅਰਨੌਲੀ ਪਿੰਡ ਤੋਂ 30 ਸਾਲਾ ਗਰਭਵਤੀ ਮਹਿਲਾ ਗਗਨਦੀਪ ਕੌਰ ਨੂੰ ਡਿਲਵਰੀ ਲਈ ਪਵਿਰਵਾਰਕ ਮੈਂਬਰਾਂ ਵਲੋਂ ਸਵੇਰੇ ਆਸੂ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ ਸੀ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਵੀ ਨਹੀ ਦੱਸਿਆ ਗਿਆ ਤੇ ਸਾਮ 5 ਵਜੇ ਕਹਿ ਦਿੱਤਾ ਗਿਆ ਕਿ ਤੁਹਾਡੇ ਮਰੀਜ਼ ਦੀ ਮੌਤ ਹੋ ਗਈ ਹੈ।

Patiala Nursing Home pregnant women treatment during Death ਪਟਿਆਲਾ ਦੇ ਨਰਸਿੰਗ ਹੋਮ ਵਿਖੇ ਗਰਭਵਤੀ ਮਹਿਲਾ ਦੀ ਇਲਾਜ਼ ਦੌਰਾਨ ਮੌਤ , ਭੜਕੇ ਲੋਕਾਂ ਨੇ ਕੀਤਾ ਚੌਂਕ ਜਾਮ

ਉਨਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਠੀਕ ਨਹੀ ਕੀਤਾ ਤੇ ਗਲਤ ਟੀਕਾ ਲਗਾ ਦਿਤਾ ਹੈ। ਦੇਰ ਸ਼ਾਮ ਹਸਪਤਾਲ ਪ੍ਰਬੰਧਕਾਂ ਵਲੋਂ ਕੋਈ ਠੋਸ ਜਵਾਬ ਨਾ ਮਿਲਣ ਕਾਰਨ ਮਰੀਜ਼ ਦੇ ਵਾਰਸ਼ਾਂ ਨੇ ਸਨੌਰ ਪਟਿਆਲਾ ਰੋਡ ਨੂੰ ਜਾਮ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ ਸੀ।

Patiala Nursing Home pregnant women treatment during Death ਪਟਿਆਲਾ ਦੇ ਨਰਸਿੰਗ ਹੋਮ ਵਿਖੇ ਗਰਭਵਤੀ ਮਹਿਲਾ ਦੀ ਇਲਾਜ਼ ਦੌਰਾਨ ਮੌਤ , ਭੜਕੇ ਲੋਕਾਂ ਨੇ ਕੀਤਾ ਚੌਂਕ ਜਾਮ

ਇਸ ਦੌਰਾਨ ਮਾਹੌਲ ਖਰਾਬ ਹੁੰਦਾ ਦੇਖ ਕੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਤੇ ਇਸ ਕੇਸ ਦੀ ਜਾਂਚ ਕਰ ਰਹੀ ਹੈ।ਇਸ ਸੰਬਧੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਨੂੰ ਹਾਟ ਅਟੈਕ ਹੋਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਪਰ ਡਾਕਟਰਾਂ ਨੂੰ ਜਦੋ ਇਹ ਪੁੱਛਿਆ ਗਿਆ ਕਿ ਮਰੀਜ਼ ਜਦੋਂ ਆਇਆ ਤਾਂ ਠੀਕ ਸੀ, ਇਸ ਦਾ ਜਵਾਬ ਡਾਕਟਰ ਗੋਲ ਮੋਲ ਕਰ ਰਹੇ ਹਨ।

-PTCNews

Related Post