ਪਟਿਆਲਾ ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ ਨਕਦੀ , ਸੋਨੇ ਅਤੇ ਨਸ਼ੇ ਸਮੇਤ ਕੀਤਾ ਕਾਬੂ

By  Shanker Badra July 18th 2019 03:15 PM

ਪਟਿਆਲਾ ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ ਨਕਦੀ , ਸੋਨੇ ਅਤੇ ਨਸ਼ੇ ਸਮੇਤ ਕੀਤਾ ਕਾਬੂ :ਪਟਿਆਲਾ : ਪਟਿਆਲਾ ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ 3 ਲੱਖ ਦੀ ਨਕਦੀ , 19 ਤੋਲੇ ਸੋਨੇ ਅਤੇ ਨਸ਼ੇ ਸਮੇਤ ਕਾਬੂ ਕੀਤਾ ਹੈ।ਜਿਸ ਖਿਲਾਫ਼ ਥਾਣਾ ਬਖਸ਼ੀਵਾਲ ਵਿਖੇ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।ਦੱਸਿਆ ਜਾਂਦਾ ਹੈ ਕਿ ਇਸ ਤਸਕਰ ਕੋਲੋਂ ਪੁਲਿਸ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਚੱਲ ਤੇ ਅਚੱਲ ਜਾਇਦਾਦ ਸਾਹਮਣੇ ਆਈ ਹੈ।

Patiala police Runaway drug smuggler Cash, gold and drugs including Arrested
ਪਟਿਆਲਾ ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ ਨਕਦੀ , ਸੋਨੇ ਅਤੇ ਨਸ਼ੇ ਸਮੇਤ ਕੀਤਾ ਕਾਬੂ

ਇਸ ਸਬੰਧੀ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਇੱਕ ਮੋਟਰਸਾਈਕਲ ਚਾਲਕ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛ ਪੜਤਾਲ ਕੀਤੀ ਗਈ ਤਾਂ ਤਲਾਸ਼ੀ ਲੈਣ 'ਤੇ ਪੁਲਿਸ ਨੇ ਉਕਤ ਵਿਅਕਤੀ ਕੋਲੋਂ 100 ਗ੍ਰਾਮ ਹੈਰੋਇਨ ਤੇ 1030 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਜਿਸ ਦੀ ਪਛਾਣ ਨਵਜੋਤ ਸਿੰਘ ਉਰਫ਼ ਨੰਨੂ ਵਾਸੀ ਧੂਰੀ ਵਜੋਂ ਹੋਈ ਹੈ।

Patiala police Runaway drug smuggler Cash, gold and drugs including Arrested
ਪਟਿਆਲਾ ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ ਨਕਦੀ , ਸੋਨੇ ਅਤੇ ਨਸ਼ੇ ਸਮੇਤ ਕੀਤਾ ਕਾਬੂ

ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਵਜੋਤ ਨੰਨੂ ਖਿਲਾਫ਼ ਪਹਿਲਾਂ ਪੰਜ ਮਾਮਲੇ ਦਰਜ ਹਨ ਅਤੇ ਇਕ ਵਾਰ ਜੇਲ੍ਹ ਵੀ ਜਾ ਚੁੱਕਿਆ ਹੈ। ਜੇਲ੍ਹ 'ਚੋਂ ਛੁੱਟੀ 'ਤੇ ਆਉਣ ਤੋਂ ਬਾਅਦ ਮੁੜ ਜੇਲ੍ਹ ਨਹੀਂ ਗਿਆ ਅਤੇ ਫਿਰ ਨਸ਼ਾ ਤਸਕਰੀ ਦੇ ਧੰਦੇ 'ਚ ਲੱਗ ਗਿਆ ਸੀ।

Patiala police Runaway drug smuggler Cash, gold and drugs including Arrested ਪਟਿਆਲਾ ਪੁਲਿਸ ਨੇ ਭਗੌੜੇ ਨਸ਼ਾ ਤਸਕਰ ਨੂੰ ਨਕਦੀ , ਸੋਨੇ ਅਤੇ ਨਸ਼ੇ ਸਮੇਤ ਕੀਤਾ ਕਾਬੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਵਜੋਤ ਸਿੱਧੂ ਕੈਪਟਨ ਦੇ ਫੈਸਲੇ ਤੋਂ ਪਹਿਲਾਂ ਪਹੁੰਚੇ ਦਿੱਲੀ , ਮੀਡੀਆ ਤੋਂ ਅੱਖ ਬਚਾ ਕੇ ਨਿਕਲੇ ਸਿੱਧੂ

ਉਨ੍ਹਾਂ ਦੱਸਿਆ ਕਿ ਭਗੌੜੇ ਨਸ਼ਾ ਤਸਕਰ ਨੇ ਨਸ਼ਾ ਤਸਕਰੀ ਦੀ ਕਮਾਈ ਤੋਂ ਇਕ ਕਾਰ ਵੀ ਖਰੀਦੀ ਸੀ ,ਜਿਸ ਨੂੰ ਨਸ਼ਾ ਸਪਲਾਈ ਲਈ ਵਰਤਿਆ ਜਾ ਰਿਹਾ ਸੀ। ਪੁਲਿਸ ਨੇ ਨੰਨੂ ਕੋਲੋਂ 3.25 ਲੱਖ ਦੀ ਨਕਦੀ 19 ਤੋਲੇ ਸੋਨਾ ਬਰਾਮਦ ਕਰਨ ਦੇ ਨਾਲ ਉਸਦੇ 13 ਬੈਂਕ ਖਾਤੇ ਸੀਲ ਕਰ ਦਿੱਤੇ ਹਨ।

-PTCNews

Related Post