ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਬਨਮਦੀਪ ਨੇ ਕੀਤੇ ਵੱਡੇ ਖ਼ੁਲਾਸੇ

By  Shanker Badra November 3rd 2018 03:14 PM

ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਬਨਮਦੀਪ ਨੇ ਕੀਤੇ ਵੱਡੇ ਖ਼ੁਲਾਸੇ:ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀ ਖ਼ਾਲਿਸਤਾਨੀ ਫ਼ੋਰਸ ਦੇ ਇੱਕ ਅੱਤਵਾਦੀ ਸ਼ਬਨਮਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਜਾਣਕਾਰੀ ਅਨੁਸਾਰ ਸ਼ਬਨਮਦੀਪ ਨੇ ਪੁਲਿਸ ਰਿਮਾਂਡ ਦੌਰਾਨ ਵੱਡੇ ਖ਼ੁਲਾਸੇ ਕੀਤੇ ਹਨ।ਇਸ ਸਬੰਧੀ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਜੋ ਕਿ ਪਾਠੀ ਦਾ ਕੰਮ ਕਰਦਾ ਸੀ ਤੇ ਉਸ ਦਾ ਇਕ ਸਾਥੀ ਗੁਰਸੇਵਕ ਸਿੰਘ ਪਹਿਲਾਂ ਹੀ ਲੁੱਟ ਖੋਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਸ਼ਬਨਮਦੀਪ ਸੋਸ਼ਲ ਮੀਡੀਆ ਰਾਹੀਂ ਜਾਵੇਦ ਖ਼ਾਨ ਦੇ ਸੰਪਰਕ ਵਿੱਚ ਆਇਆ, ਜਿਸ ਤੋਂ ਬਾਅਦ ਉਸ ਨੂੰ ਕੁੱਝ ਵਾਰਦਾਤਾਂ ਕਰਕੇ ਵੀਡੀਓ ਬਣਾਉਣ ਲਈ ਕਿਹਾ ਗਿਆ।ਇਸ ਤੋਂ ਬਾਅਦ ਸ਼ਬਨਮਦੀਪ ਨੇ ਹਰਿਆਣਾ ਵਿਚ ਬੰਦ ਪਏ ਇੱਕ ਭੱਠੇ ਨੂੰ ਸਕੂਲ ਦਰਸਾ ਕੇ ਅੱਗ ਲਗਾਈ ਤੇ ਵੀਡੀਓ ਬਣਾ ਕੇ ਭੇਜ ਦਿੱਤੀ। ਦੱਸਣਯੋਗ ਹੈ ਕਿ ਸ਼ਬਨਮਦੀਪ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪਾਲ ਸਿੰਘ ਚਾਵਲਾ ਸਮੇਤ, ਸਿੱਖ ਫ਼ਾਰ ਜਸਟਿਸ ਦੇ ਨਿਹਾਲ ਸਿੰਘ ਨਾਲ ਵੀ ਤਾਲਮੇਲ ਵਿੱਚ ਸੀ ਜਿਨ੍ਹਾਂ ਦੁਆਰਾ ਖ਼ਾਲਿਸਤਾਨ ਗਦਰ ਫ਼ੋਰਸ ਨਾਮ ਦੀ ਨਵੀਂ ਜੱਥੇਬੰਦੀ ਬਣਾਉਣ ਦੀ ਤਿਆਰੀ ਉਲੀਕੀ ਸੀ ਤੇ ਜਿਸ ਦੇ ਪੋਸਟਰ ਸ਼ਬਨਮਦੀਪ ਕੋਲੋ ਬਰਾਮਦ ਕੀਤੇ ਗਏ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਸ਼ਬਨਮਦੀਪ ਨੂੰ ਧਰਮ ਦਾ ਕੰਮ ਦੱਸ ਕੇ 10 ਲੱਖ ਰੁਪਏ ਦਾ ਲਾਲਚ ਦੇ ਕੇ ਦੀਵਾਲੀ ਤੋਂ ਪਹਿਲਾਂ ਵੱਡਾ ਹਮਲਾ ਕਰਨ ਲਈ ਰਾਜੀ ਕੀਤਾ ਸੀ,ਜਿਸ ਕੋਸ਼ਿਸ ਨੂੰ ਪਟਿਆਲਾ ਪੁਲਿਸ ਨੇ ਨਾਕਾਮ ਕਰ ਦਿੱਤਾ। ਹੁਣ ਦੋਸ਼ੀ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। -PTCNews

Related Post