ਪਟਿਆਲਾ : ਪਾਵਰਕਾਮ ਤੋਂ ਦੁਖੀ ਹੋ ਕੇ ਟੈਂਕੀ 'ਤੇ ਚੜੇ ਸਾਬਕਾ ਬਿਜਲੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਵਿਗੜੀ ਹਾਲਤ

By  Shanker Badra January 25th 2020 11:10 AM

ਪਟਿਆਲਾ : ਪਾਵਰਕਾਮ ਤੋਂ ਦੁਖੀ ਹੋ ਕੇ ਟੈਂਕੀ 'ਤੇ ਚੜੇ ਸਾਬਕਾ ਬਿਜਲੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਵਿਗੜੀ ਹਾਲਤ:ਪਟਿਆਲਾ : ਪਾਵਰਕਾਮ ਦੇ ਆਸਰਿਤ ਪਰਿਵਾਰ ਜੋ ਨੌਕਰੀਆਂ ਲੈਣ ਲਈ ਪਿਛਲੇ 2 ਦਿਨਾਂ ਤੋਂ ਪਟਿਆਲਾ ਦੇ 66 ਕੇ.ਵੀ. ਗਰਿੱਡ ਦੀ ਟੈਂਕੀ ਤੇ ਚੜ੍ਹੇ ਹੋਏ ਹਨ, ਉਨ੍ਹਾਂ ਵਿਚੋਂ ਦੋ ਦੀ ਠੰਡ ਅਤੇ ਸੀਤ ਲਹਿਰ ਦੇ ਚਲਦਿਆਂ ਹਾਲਤ ਵਿਗੜ ਗਈ ਹੈ।ਇਨ੍ਹਾਂ ਵਿਚੋਂ ਇੱਕ ਔਰਤ ਮਨਜੀਤ ਕੌਰ ਅਤੇ ਰਾਕੇਸ਼ ਕੁਮਾਰ ਦੀ ਤਬੀਅਤ ਠੰਡ ਲੱਗਣ ਨਾਲ ਖ਼ਰਾਬ ਹੋ ਗਈ ਹੈ। [caption id="attachment_383174" align="aligncenter" width="300"]Patiala: PowerCam Distressed former electrical workers family members Protest ਪਟਿਆਲਾ : ਪਾਵਰਕਾਮ ਤੋਂ ਦੁਖੀ ਹੋ ਕੇ ਟੈਂਕੀ 'ਤੇ ਚੜੇ ਸਾਬਕਾ ਬਿਜਲੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਵਿਗੜੀ ਹਾਲਤ[/caption] ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਾਵਰਕਾਮ ਵੱਲੋਂ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰਲੰਬੇ ਸਮੇਂ ਤੋਂ ਨੌਕਰੀ ਨੂੰ ਲੈ ਕੇ ਲਾਰਾ ਲਗਾਇਆ ਜਾ ਰਿਹਾ ਹੈ ਪਰ ਨੌਕਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਦਿਤੀ ਜਾਂਦੀ ਓਦੋਂ ਤੱਕ ਉਹ ਟੈਂਕੀ ਤੋਂ ਨਹੀਂ ਉੱਤਰਨਗੇ। ਇਨ੍ਹਾਂ ਇਲਾਵਾ ਹੋਰਨਾਂ ਸਾਥੀਆਂ ਵੱਲੋਂ ਹੇਠਾਂ ਧਰਨਾ ਦਿੱਤਾ ਜਾ ਰਿਹਾ ਹੈ। [caption id="attachment_383172" align="alignnone" width="300"]Patiala: PowerCam Distressed former electrical workers family members Protest ਪਟਿਆਲਾ : ਪਾਵਰਕਾਮ ਤੋਂ ਦੁਖੀ ਹੋ ਕੇ ਟੈਂਕੀ 'ਤੇ ਚੜੇ ਸਾਬਕਾ ਬਿਜਲੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਵਿਗੜੀ ਹਾਲਤ[/caption] ਦੱਸ ਦੇਈਏ ਕਿ ਇਹ ਪ੍ਰਦਰਸ਼ਨਕਾਰੀ ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਹਨ। ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ (ਪੰਜਾਬ) ਦੇ 8 ਮੈਂਬਰ ਪਿਛਲੇ ਕਈ ਦਿਨਾਂ ਤੋਂ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹੇ ਹੋਏ ਹਨ ,ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ।ਪ੍ਰਦਰਸ਼ਕਾਰੀਆਂ ਨੇ ਪ੍ਰਸਾਸ਼ਨ 'ਤੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। -PTCNews

Related Post