ਪਟਿਆਲਾ: ਪਾਵਰਕਾਮ ਵਲੋਂ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ, ਚੋਰੀ ਦੀ ਬਿਜਲੀ 'ਤੇ ਚੱਲ ਰਹੇ ਸਨ 4 AC

By  Jashan A August 1st 2019 02:40 PM

ਪਟਿਆਲਾ: ਪਾਵਰਕਾਮ ਵਲੋਂ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ, ਚੋਰੀ ਦੀ ਬਿਜਲੀ 'ਤੇ ਚੱਲ ਰਹੇ ਸਨ 4 AC,ਪਟਿਆਲਾ: ਪਾਵਰਕਾਮ ਵਲੋਂ ਪਟਿਆਲਾ ਦੇ ਅਨਾਜ ਮੰਡੀ ਪੁਲਿਸ ਥਾਣੇ 'ਤੇ ਛਾਪੇਮਾਰੀ ਕਰ ਨਜਾਇਜ਼ ਬਿਜਲੀ ਚੋਰੀ ਕੀਤੇ ਜਾਣ ਦਾ ਮਾਮਲਾ ਬੇਨਕਾਬ ਕੀਤਾ। ਦੋ ਐਸ ਡੀ ਓ ਦੀ ਅਗਵਾਈ 'ਚ ਪਹੁੰਚੀ ਟੀਮ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਉਹਨਾਂ ਇਥੇ ਚੋਰੀ ਦੀ ਬਿਜਲੀ 'ਤੇ ਚੱਲ ਰਹੇ 4 ਏ ਸੀ ਪਾਏ।

ਇਸ ਦੌਰਾਨ ਬਿਜਲੀ ਚੋਰੀ ਮਾਮਲੇ 'ਚ ਪੁਲਿਸ ਥਾਣੇ ਨੂੰ 8 ਲੱਖ 73 ਹਜ਼ਾਰ 991 ਰੁਪਏ ਜ਼ੁਰਮਾਨਾ ਲਗਾਇਆ ਗਿਆ।

ਹੋਰ ਪੜ੍ਹੋ: ਰੋਕਣ ਗਏ ਸੀ ਬਿਜਲੀ ਚੋਰੀ, ਲੋਕਾਂ ਨੇ ਮਾਰੀਆਂ ਇੱਟਾਂ, ਜਾਣੋ ਮਾਮਲਾ!

ਦੱਸ ਦਈਏ ਕਿ ਇਸ ਥਾਣੇ 'ਚ ਦੋ ਸਾਲ ਪਹਿਲਾਂ ਵੀ ਬਿਜਲੀ ਚੋਰੀ ਫੜ੍ਹੀ ਗਈ ਸੀ ਉਦੋਂ ਪਾਵਰਕਾਮ ਨੇ 1 ਲੱਖ 52 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਗਿਆ ਸੀ ਜੋ ਹਾਲੇ ਤੱਕ ਅਦਾ ਨਹੀਂ ਕੀਤਾ ਗਿਆ।

-PTC News

 

Related Post