ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੈਸ਼ਨਲ ਐਵਾਰਡ ਜੇਤੂ 16 ਸਾਲਾਂ ਅੰਕਿਤਾ ਪਾਠਕ ਦਾ ਕਰਨਗੇ ਸਨਮਾਨ

By  Jashan A January 25th 2019 06:39 PM -- Updated: January 26th 2019 06:00 PM

ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੈਸ਼ਨਲ ਐਵਾਰਡ ਜੇਤੂ 16 ਸਾਲਾਂ ਅੰਕਿਤਾ ਪਾਠਕ ਦਾ ਕਰਨਗੇ ਸਨਮਾਨ,

ਪਟਿਆਲਾ: ਦੇਸ਼ ਭਰ ਵਿੱਚ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਤਿਆਰੀਆਂ ਪੂਰੀਆ ਜੋਰਾ 'ਤੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਹਲਕੇ ਪਟਿਆਲਾ ਵਿਖੇ ਇਸ ਗਣਤੰਤਰ ਦਿਵਸ ਮੌਕੇ ਪੋਲੋ ਗਰਾਊਂਡ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਸਨਮਾਨ ਕਰਕੇ ਹੌਸਲਾ ਵਧਾਉਣਗੇ।

patiala ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੈਸ਼ਨਲ ਐਵਾਰਡ ਜੇਤੂ 16 ਸਾਲਾਂ ਅੰਕਿਤਾ ਪਾਠਕ ਦਾ ਕਰਨਗੇ ਸਨਮਾਨ

ਇਸੇ ਤਰ੍ਹਾਂ ਸਮਾਣਾ ਦੇ ਡੀ.ਏ.ਵੀ ਸਕੂਲ ਦੀ 16 ਸਾਲਾਂ ਵਿਦਿਆਰਥਣ ਅੰਕਿਤਾ ਪਾਠਕ ਦਾ ਮੁੱਖ ਮੰਤਰੀ ਸਨਮਾਨ ਕਰਨਗੇ। ਅੰਕਿਤਾ ਜੋ ਕਿ ਇਸ ਸਮੇਂ 9ਵੀਂ ਜਮਾਤ ਦੀ ਵਿਦਿਆਰਥਣ ਹੈ ਵੱਲੋਂ ਦਸੰਬਰ 2018 ਦੀਆ ਦਿੱਲੀ ਵਿਖੇ ਹੋਈਆਂ ਨੈਸ਼ਨਲ ਖੇਡਾਂ(ਐਸ.ਜੀ.ਐਫ.ਆਈ) ਵਿੱਚ ਪੰਜਾਬ ਵੱਲੋਂ ਐਥਲੈਟਿਕ ਦੋੜਾਂ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ।

patiala ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੈਸ਼ਨਲ ਐਵਾਰਡ ਜੇਤੂ 16 ਸਾਲਾਂ ਅੰਕਿਤਾ ਪਾਠਕ ਦਾ ਕਰਨਗੇ ਸਨਮਾਨ

ਅੰਕਿਤਾ ਨੇ 100 ਮੀਟਰ ਦੌੜ ਵਿੱਚ ਇਹ ਮੈਡਲ ਜਿੱਤਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਕਰਵਾਈਆਂ ਸੂਬਾ ਪੱਧਰੀ ਖੇਡਾਂ ਵਿੱਚ ਵੀ ਅੰਕਿਤਾਂ ਨੇ 100 ਮੀਟਰ ਦੋੜ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਇਸ ਤੋਂ ਇਲਾਵਾ ਸੰਗਰੂਰ ਵਿਖੇ ਓਪਨ ਸਟੇਟ ਗੇਮ ਵਿੱਚ ਵੀ ਅੰਮਿਤਾ ਵੱਲੋਂ ਐਥਲੈਟਿਕ ਮੀਟ ਵਿੱਚ ਸਿਲਵਰ ਮੈਡਲ ਹਾਸਿਲ ਕਰਕੇ ਮਾਪਿਆ ਅਤੇ ਸ਼ਹਿਰ ਦਾ ਨਾਮ ਉੱਚਾ ਕੀਤਾ।

ਅੰਕਿਤਾ ਵੱਲੋਂ ਪਿਛਲੇ ਦੋ ਸਾਲਾਂ ਤੋਂ ਪੜਾਈ ਦੇ ਨਾਲ ਨਾਲ ਬਹੁਤ ਸਖਤ ਮਿਹਨਤ ਕਰ ਰਹੀ ਹੈ, ਜਿਸ ਨੂੰ ਉਸ ਦੇ ਮਾਪਿਆਂ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਅੰਕਿਤਾ ਦਾ ਸੁਪਨਾ ਹੈ ਕਿ ਉਹ ਭਾਰਤ ਲਈ ਖੇਡਕੇ ਗੋਲਡ ਮੈਡਲ ਪ੍ਰਾਪਤ ਕਰਕੇ ਅਤੇ ਦੇਸ਼ ਦਾ ਨਾਮ ਉੱਚਾ ਕਰੇ।

patiala ਗਣਤੰਤਰ ਦਿਵਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੈਸ਼ਨਲ ਐਵਾਰਡ ਜੇਤੂ 16 ਸਾਲਾਂ ਅੰਕਿਤਾ ਪਾਠਕ ਦਾ ਕਰਨਗੇ ਸਨਮਾਨ

ਉਸ ਵੱਲੋਂ ਕੀਤੀ ਸਖਤ ਮਿਹਨਤ ਨੂੰ ਦੇਖਦੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਇਸ ਸਾਲ ਪਟਿਆਲਾ ਦੇ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਖੁਦ ਸਨਮਾਨ ਦੇਕੇ ਹੌਂਸਲਾ ਵਧਾਉਣਗੇ।

-PTC News

Related Post