ਪਟਨਾ: ਮੂਰਤੀ ਵਿਸਰਜਨ ਕਰਨ ਜਾ ਰਹੇ ਲੋਕਾਂ 'ਤੇ ਹਮਲਾ, 30 ਮਿੰਟ ਤੱਕ ਚੱਲੀਆਂ ਗੋਲ਼ੀਆਂ

By  Shanker Badra February 1st 2020 06:30 PM

ਪਟਨਾ: ਮੂਰਤੀ ਵਿਸਰਜਨ ਕਰਨ ਜਾ ਰਹੇ ਲੋਕਾਂ 'ਤੇ ਹਮਲਾ, 30 ਮਿੰਟ ਤੱਕ ਚੱਲੀਆਂ ਗੋਲ਼ੀਆਂ:ਪਟਨਾ :  ਪਟਨਾ ਰਾਣੀਘਾਟ ਵਿੱਚ ਮਾਂ ਸਰਸਵਤੀ ਦੀ ਮੂਰਤੀ ਦਾ ਵਿਸਰਜਨ ਕਰਨ ਜਾਣ ਸਮੇਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿਸਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਮੂਰਤੀ ਵਿਸਰਜਨ ਦੌਰਾਨ ਸੈਦਪੁਰ ਹੋਸਟਲ ਦੇ ਵਿਦਿਆਰਥੀਆਂ ਨੇ ਮਿੰਟੋ ਹੋਸਟਲ ਦੇ ਵਿਦਿਆਰਥੀਆਂ 'ਤੇ ਹਮਲਾ ਕੀਤਾ। ਜਿਸ ਦੌਰਾਨ ਉਹਨਾਂ ਨੇ ਬੰਬ ਵੀ ਸੁੱਟੇ। ਜਿਸ ਕਾਰਨ ਲਾਲਬਾਗ ਨੇੜੇ ਅਸ਼ੋਕ ਰਾਜਪਥ 'ਤੇ ਭਗਦੜ ਮਚ ਗਈ। [caption id="attachment_385576" align="aligncenter" width="300"]Patna: Attack on Saraswati puja idol immersion procession leads to fight between students and locals with bullets, bombs and stones ਪਟਨਾ: ਮੂਰਤੀ ਵਿਸਰਜਨ ਕਰਨ ਜਾ ਰਹੇ ਲੋਕਾਂ 'ਤੇ ਹਮਲਾ, 30 ਮਿੰਟ ਤੱਕ ਚੱਲੀਆਂ ਗੋਲ਼ੀਆਂ[/caption] ਇਹ ਘਟਨਾ ਸ਼ੁੱਕਰਵਾਰ ਸ਼ਾਮ ਦੇ 7:30 ਵਜੇ ਵਾਪਰੀ ਹੈ। ਇਸ ਦੌਰਾਨ ਅੱਧੇ ਘੰਟੇ ਤੱਕ ਦੋਨੋਂ ਤਰਫੋਂ ਗੋਲੀਬਾਰੀ ਤੇ ਬੰਬਬਾਰੀ ਕੀਤੀ ਗਈ ,ਜਿਸ ਵਿੱਚ ਕਈ ਰਾਹਗੀਰਾਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਉਪਰੰਤ ਪਟਨਾ ਵਿਸ਼ਵ ਵਿਦਿਆਲਿਆ ਦੇ ਮੁਲਾਜ਼ਮ ਦਰੋਗਾ ਮਨੋਜ ਕੁਮਾਰ ਸਮੇਤ ਤਿੰਨ ਕਾਂਸਟੇਬਲਾਂ ਤੇ ਚਾਰ ਆਮ ਲੋਕ ਜ਼ਖਮੀ ਹੋ ਗਏ ਹਨ। [caption id="attachment_385574" align="aligncenter" width="300"]Patna: Attack on Saraswati puja idol immersion procession leads to fight between students and locals with bullets, bombs and stones ਪਟਨਾ: ਮੂਰਤੀ ਵਿਸਰਜਨ ਕਰਨ ਜਾ ਰਹੇ ਲੋਕਾਂ 'ਤੇ ਹਮਲਾ, 30 ਮਿੰਟ ਤੱਕ ਚੱਲੀਆਂ ਗੋਲ਼ੀਆਂ[/caption] ਇਸ ਮੌਕੇ 'ਤੇ ਐਸਐਸਪੀ ਉਪੇਂਦਰ ਸ਼ਰਮਾ, ਸਿਟੀ ਐਸਪੀ ਪੂਰਬੀ ਜਿਤੇਂਦਰ ਕੁਮਾਰ ਦੇ ਨਾਲ਼ -ਨਾਲ਼  ਪੁਲਿਸ ਅਤੇ 6 ਸਟੇਸ਼ਨਾਂ ਦੀਆਂ ਵਿਸ਼ੇਸ਼ ਟੀਮਾਂ ਮੌਕੇ' ਤੇ ਪਹੁੰਚੀਆਂ। ਜ਼ਖਮੀਆਂ ਵਿਚੋਂ 7 ਨੂੰ ਪੀਐਮਸੀਐਚ, ਇਕ ਨੂੰ ਐਨਐਮਸੀਐਚ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਇਹ ਪਤਾ ਲੱਗਿਆ ਹੈ ਕਿ ਪਹਿਲਾਂ ਵੀ ਇਹਨਾਂ ਦੋ ਜੁੱਟਾਂ ਵਿੱਚਕਾਰ ਕਈ ਲੜਾਈਆਂ ਹੋ ਚੁੱਕੀਆਂ ਹਨ। -PTCNews

Related Post