ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ

By  Jashan A November 4th 2019 02:49 PM

ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ,ਬੀਤੇ ਦਿਨ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਕੌਮਾਂਤਰੀ ਟੀ-20 ਮੈਚ 'ਚ ਬੰਗਲਾਦੇਸ਼ ਨੇ ਭਾਰਤ ਨੂੰ ਕਰਾਰੀ ਮਾਤ ਦਿੱਤੀ। ਭਾਰਤ ਦੀ ਇਸ ਹਾਰ ਤੋਂ ਬਾਅਦ ਲੋਕਾਂ ਨੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਤੇ ਜੰਮ ਕੇ ਗੁੱਸਾ ਕੱਢਿਆ। https://twitter.com/niksrko/status/1191046377016418304?s=20 ਮੈਚ ਤੋਂ ਬਾਅਦ ਪ੍ਰਸ਼ੰਸਕਾਂ ਨੇ ਪੰਤ ਨੂੰ ਹਾਰ ਦਾ ਦੋਸ਼ੀ ਠਹਿਰਾਉਂਦਿਆਂ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਹੈ। ਉੱਥੇ ਹੀ ਕਈ ਪ੍ਰਸ਼ੰਸਕਾਂ ਨੇ ਸੀਨੀਅਰ ਖਿਡਾਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਯਾਦ ਕੀਤਾ ਹੈ।ਪਹਿਲਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਹੋਰ ਪੜ੍ਹੋ: ਲੁਧਿਆਣਾ 'ਚ ਵੱਡੀ ਵਾਰਦਾਤ, ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ ਬਰਾਮਦ, ਫੈਲੀ ਸਨਸਨੀ https://twitter.com/ImRakesh777/status/1191201183509073921?s=20 ਕਪਤਾਨ ਰੋਹਿਤ ਸ਼ਰਮਾ (9) ਸਣੇ ਚੋਟੀ ਕ੍ਰਮ ਦੇ 3 ਬੱਲੇਬਾਜ਼ (ਸ਼੍ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ) 70 ਦੇ ਸਕੋਰ 'ਤੇ ਆਊਟ ਹੋ ਗਏ ਤੇ ਹੋਰ ਬੱਲੇਬਾਜ਼ ਵੀ ਕੁਝ ਖਾਸ ਨਾ ਕਰ ਸਕੇ। https://twitter.com/AjayDHFC/status/1191181987152662528?s=20 ਜਿਸ ਦੌਰਾਨ ਭਾਰਤੀ ਟੀਮ 20 ਓਵਰਾਂ 'ਚ ਸਿਰਫ 148 ਦੌੜਾਂ ਹੀ ਬਣਾ ਸਕੀ। ਉਧਰ 149 ਦੌੜਾਂ ਦਾ ਪਿੱਛਾ ਕਰਨ ਉਤਰੀ ਵਿਰੋਧੀ ਟੀਮ ਨੇ 19.3 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। -PTC News

Related Post