ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਸਤਵੇਂ ਦਿਨ ਵੀ ਲੋਕਾਂ ਨੂੰ ਮਿਲੀ ਰਾਹਤ ,ਜਾਣੋਂ ਅੱਜ ਦਾ ਰੇਟ

By  Shanker Badra October 24th 2018 01:54 PM

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਸਤਵੇਂ ਦਿਨ ਵੀ ਲੋਕਾਂ ਨੂੰ ਮਿਲੀ ਰਾਹਤ ,ਜਾਣੋਂ ਅੱਜ ਦਾ ਰੇਟ:ਨਵੀਂ ਦਿੱਲੀ: ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਣ ਤੋਂ ਬਾਅਦ ਅੱਜ ਲਗਾਤਾਰ ਸਤਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ।ਇਸ ਕਾਰਨ ਕੱਚੇ ਤੇਲ ਦੇ ਸਸਤਾ ਹੋਣ ਅਤੇ ਰੁਪਏ ਵਿੱਚ ਮਜ਼ਬੂਤੀ ਆਉਣ ਦੇ ਆਸਾਰ ਨਜ਼ਰ ਆ ਰਹੇ ਹਨ।ਇਸ ਦੇ ਨਾਲ ਹੀ ਲੋਕਾਂ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਦਿੱਲੀ 'ਚ ਅੱਜ ਪੈਟਰੋਲ ਦੀਆਂ ਕੀਮਤਾਂ 'ਚ 0.09 ਪੈਸੇ ਦੀ ਕਟੌਤੀ ਹੋਈ ਹੈ ,ਜਿਸ ਤੋਂ ਬਾਅਦ ਦਿੱਲੀ 'ਚ ਅੱਜ ਪੈਟਰੋਲ 81.25 ਪ੍ਰਤੀ ਲੀਟਰ ਵਿੱਕ ਰਿਹਾ ਹੈ।ਉੱਥੇ ਹੀ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਜਿਸ ਕਰਕੇ ਡੀਜ਼ਲ 74.85 ਰੁਪਏ ਪ੍ਰਤੀ ਲੀਟਰ ਹੀ ਵਿੱਕ ਰਿਹਾ ਹੈ।ਮੁੰਬਈ 'ਚ ਪੈਟਰੋਲ ਦੀ ਕੀਮਤ 'ਚ 0.08 ਦੀ ਕਟੌਤੀ ਤੋਂ ਬਾਅਦ 86.73 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਕਟੌਤੀ ਨਹੀ ਹੋਇਆ ਜਿਸ ਕਾਰਨ ਡੀਜ਼ਲ 78.46 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਚੰਡੀਗੜ੍ਹ 'ਚ ਪੈਟਰੋਲ 76.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 71.22 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।ਇਸ ਦੇ ਨਾਲ ਹੀ ਲੁਧਿਆਣਾ 'ਚ ਪੈਟਰੋਲ ਦੀ ਕੀਮਤ 'ਚ 0.103 ਦੀ ਕਟੌਤੀ ਤੋਂ ਬਾਅਦ 87.021 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 'ਚ 0.002 ਦੀ ਕਟੌਤੀ ਤੋਂ ਬਾਅਦ 74.882 ਪ੍ਰਤੀ ਲੀਟਰ ਹੋ ਗਈ ਹੈ। -PTCNews

Related Post