ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਹੋਵੇਗੀ ਭਾਰੀ ਕਟੌਤੀ

By  Joshi September 19th 2017 12:24 PM

ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਹੋਵੇਗੀ ਭਾਰੀ ਕਟੌਤੀ, ਜਾਣੋ ਕਿਵੇਂ!

ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਆਲ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਕੇ ਰੱਖਿਆ ਹੈ। ਇਹਨਾਂ ਵੱਧ ਰਹੀਆਂ ਕੀਮਤਾਂ 'ਚ ਆਮ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। Petrol diesel prices reduction

ਬਿਆਨ ਅਨੁਸਾਰ ਯੂਐਸ ਵਿੱਚ ਹੜ੍ਹ ਦੀ ਵਜ੍ਹਾ ਨਾਲ ਹਾਲਾਤ ਥੋੜ੍ਹੇ ਵਿਗੜ ਗਏ ਸਨ। ਵਧੀਆਂ ਕੀਮਤਾਂ ਦੀ ਆਲੋਚਨਾ ਵੀ ਹੋ ਰਹੀ ਹੈ ਅਤੇ ਸਰਕਾਰ ਖਿਲਾਫ ਕਈ ਵਾਰ ਨਾਅਰੇਬਾਜ਼ੀ ਹੋ ਰਹੀ ਹੈ। ਇਸ 'ਤੇ ਬੋਲਦਿਆਂ ਪ੍ਰਧਾਨ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਹੜ੍ਹ ਦੀ ਵਜ੍ਹਾ ਨਾਲ ਤੇਲ ਉਤਪਾਦਨ ਵਿੱਚ ੧੩ ਫੀਸਦੀ ਦੀ ਕਮੀ ਆਈ ਹੈ ਅਤੇ ਵਜ੍ਹਾ ਨਾਲ ਰਿਫਾਈਨਰੀ ਤੇਲ ਦੇ ਮੁੱਲ ਵਧੇ ਹਨ। ਉਨ੍ਹਾਂ ਨੇ ਕਿਹਾ ਹੈ ਉਮੀਦ ਹੈ ਕਿ ਦੀਵਾਲੀ ਤੱਕ ਪੈਟਰੋਲ - ਡੀਜ਼ਲ ਦੇ ਮੁੱਲ ਘੱਟ ਹੋ ਜਾਣਗੇ।

Petrol diesel prices reduction will happen near diwali - govtਤੇਲ ਕੰਪਨੀਆਂ ਨੂੰ ਜ਼ਿਆਦਾ ਮਾਰਜਿਨ ਦਿੱਤੇ ਜਾਣ ਦੀ ਗੱਲ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦਆਿਂ ਉਹਨਾਂ ਨੇ ਕਿਹਾ ਕਿ ਤੇਲ ਕੰਪਨੀਆਂ ਦਾ ਸੰਚਾਲਨ ਸਰਕਾਰ ਕਰ ਰਹੀ ਹੈ ਅਤੇ ਹਰ ਚੀਜ ਬਿਲਕੁਲ ਸਾਫ਼ ਹੈ। Petrol diesel prices reduction

ਉਹਨਾਂ ਇਹ ਵੀ ਕਿਹਾ ਹੈ ਕਿ ਪ੍ਰਧਾਨ ਨੇ ਪੈਟਰੋਲ - ਡੀਜ਼ਲ ਨੂੰ ਜੀਐੱਸਟੀ ਦੇ ਤਹਿਤ ਲਿਆਉਣ ਦੀ ਗੱਲ ਕਹੀ ਹੈ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਇਹ ਬਾਲਣ ਜੀਐੱਸਟੀ ਦੇ ਤਹਿਤ ਆਉਣ ਨਾਲ ਆਮ ਲੋਕਾਂ ਨੂੰ ਕਾਫ਼ੀ ਜ਼ਿਆਦਾ ਫਾਇਦਾ ਪਹੁੰਚ ਸਕਦਾ ਹੈ।

Petrol diesel prices reduction will happen near diwali - govtਧਰਮਿੰਦਰ ਪ੍ਰਧਾਨ ਨੇ ਪੇਟਰੋਲ ਤੇਲ ਦੀਆਂ ਹਰ ਰੋਜ ਕੀਮਤਾਂ ਬਦਲਣ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਤੋਂ ਆਮ ਲੋਕਾਂ ਨੂੰ ਫਾਇਦਾ ਪਹੁੰਚੇਗਾ।

—PTC News

Related Post