ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਹੋਵੇਗੀ ਭਾਰੀ ਕਟੌਤੀ
ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਹੋਵੇਗੀ ਭਾਰੀ ਕਟੌਤੀ, ਜਾਣੋ ਕਿਵੇਂ! ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਆਲ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਕੇ ਰੱਖਿਆ ਹੈ। ਇਹਨਾਂ ਵੱਧ ਰਹੀਆਂ ਕੀਮਤਾਂ 'ਚ ਆਮ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। Petrol diesel prices reduction ਬਿਆਨ ਅਨੁਸਾਰ ਯੂਐਸ ਵਿੱਚ ਹੜ੍ਹ ਦੀ ਵਜ੍ਹਾ ਨਾਲ ਹਾਲਾਤ ਥੋੜ੍ਹੇ ਵਿਗੜ ਗਏ ਸਨ। ਵਧੀਆਂ ਕੀਮਤਾਂ ਦੀ ਆਲੋਚਨਾ ਵੀ ਹੋ ਰਹੀ ਹੈ ਅਤੇ ਸਰਕਾਰ ਖਿਲਾਫ ਕਈ ਵਾਰ ਨਾਅਰੇਬਾਜ਼ੀ ਹੋ ਰਹੀ ਹੈ। ਇਸ 'ਤੇ ਬੋਲਦਿਆਂ ਪ੍ਰਧਾਨ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਹੜ੍ਹ ਦੀ ਵਜ੍ਹਾ ਨਾਲ ਤੇਲ ਉਤਪਾਦਨ ਵਿੱਚ ੧੩ ਫੀਸਦੀ ਦੀ ਕਮੀ ਆਈ ਹੈ ਅਤੇ ਵਜ੍ਹਾ ਨਾਲ ਰਿਫਾਈਨਰੀ ਤੇਲ ਦੇ ਮੁੱਲ ਵਧੇ ਹਨ। ਉਨ੍ਹਾਂ ਨੇ ਕਿਹਾ ਹੈ ਉਮੀਦ ਹੈ ਕਿ ਦੀਵਾਲੀ ਤੱਕ ਪੈਟਰੋਲ - ਡੀਜ਼ਲ ਦੇ ਮੁੱਲ ਘੱਟ ਹੋ ਜਾਣਗੇ। ਤੇਲ ਕੰਪਨੀਆਂ ਨੂੰ ਜ਼ਿਆਦਾ ਮਾਰਜਿਨ ਦਿੱਤੇ ਜਾਣ ਦੀ ਗੱਲ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦਆਿਂ ਉਹਨਾਂ ਨੇ ਕਿਹਾ ਕਿ ਤੇਲ ਕੰਪਨੀਆਂ ਦਾ ਸੰਚਾਲਨ ਸਰਕਾਰ ਕਰ ਰਹੀ ਹੈ ਅਤੇ ਹਰ ਚੀਜ ਬਿਲਕੁਲ ਸਾਫ਼ ਹੈ। Petrol diesel prices reduction ਉਹਨਾਂ ਇਹ ਵੀ ਕਿਹਾ ਹੈ ਕਿ ਪ੍ਰਧਾਨ ਨੇ ਪੈਟਰੋਲ - ਡੀਜ਼ਲ ਨੂੰ ਜੀਐੱਸਟੀ ਦੇ ਤਹਿਤ ਲਿਆਉਣ ਦੀ ਗੱਲ ਕਹੀ ਹੈ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਇਹ ਬਾਲਣ ਜੀਐੱਸਟੀ ਦੇ ਤਹਿਤ ਆਉਣ ਨਾਲ ਆਮ ਲੋਕਾਂ ਨੂੰ ਕਾਫ਼ੀ ਜ਼ਿਆਦਾ ਫਾਇਦਾ ਪਹੁੰਚ ਸਕਦਾ ਹੈ। ਧਰਮਿੰਦਰ ਪ੍ਰਧਾਨ ਨੇ ਪੇਟਰੋਲ ਤੇਲ ਦੀਆਂ ਹਰ ਰੋਜ ਕੀਮਤਾਂ ਬਦਲਣ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਤੋਂ ਆਮ ਲੋਕਾਂ ਨੂੰ ਫਾਇਦਾ ਪਹੁੰਚੇਗਾ। —PTC News