ਪੈਟਰੋਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਡੀਜ਼ਲ ਦੇ ਭਾਅ ਵਾਧੇ ਵੱਲ

By  Jagroop Kaur June 9th 2021 03:10 PM

ਨਵੀਂ ਦਿੱਲੀ- ਪੈਟਰੋਲ ਦੀ ਤਰ੍ਹਾਂ ਹੁਣ ਜਲਦ ਹੀ ਡੀਜ਼ਲ ਵੀ ਕਈ ਜਗ੍ਹਾ 100 ਰੁਪਏ ਪ੍ਰਤੀ ਲਿਟਰ ਹੋ ਸਕਦਾ ਹੈ। ਕਈ ਸ਼ਹਿਰਾਂ ਵਿਚ ਇਹ ਇਸ ਦੇ ਨਜ਼ਦੀਕ ਪਹੁੰਚ ਚੁੱਕਾ ਹੈ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਡੀਜ਼ਲ ਦੀ ਕੀਮਤ 99 ਰੁਪਏ 24 ਪੈਸੇ ਹੋ ਗਈ ਹੈ,

ਸਰਕਾਰੀ ਤੇਲ ਕੰਪਨੀਆਂ ਦੁਆਰਾ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਡੀਜ਼ਲ ਦੀ ਕੀਮਤ ਵਿਚ ਵੱਧ ਤੋਂ ਵੱਧ 27 ਪੈਸੇ ਦਾ ਵਾਧਾ ਹੋਇਆ ਹੈ, ਜਦਕਿ ਪੈਟਰੋਲ ਦੀ ਕੀਮਤ ਵਿਚ ਵੀ 23 ਤੋਂ 25 ਪੈਸੇ ਦਾ ਵਾਧਾ ਹੋਇਆ ਹੈ।There are 2 main reasons behind fuel price hike: Dharmendra Pradhan

Read More : ਧੋਖਾਧੜੀ ਮਾਮਲੇ ‘ਚ ਫਸੀ ਮਹਾਤਮਾ ਗਾਂਧੀ ਦੀ ਪੜਪੋਤੀ, ਅਦਾਲਤ ਨੇ ਸੁਣਾਈ ਸੱਤ ਸਾਲ ਦੀ…

ਇਕ ਮਹੀਨੇ ਵਿਚ 17 ਵੀਂ ਵਾਰ ਵਾਹਨਾਂ ਦੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਵੀਂਆਂ ਉੱਚਾਈਆਂ ਤੇ ਪਹੁੰਚ ਗਈਆਂ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 70 ਡਾਲਰ (ਪ੍ਰਤੀ ਬੈਰਲ) ਤੋਂ ਪਾਰ ਹੋ ਗਈ ਹੈ। ਇਹ ਦੇਸ਼ ਦੇ ਖਪਤਕਾਰਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਤ ਕਰਦਾ ਹੈ, ਕਿਉਂਕਿ ਭਾਰਤ ਆਪਣੀ ਤੇਲ ਦੀ ਜ਼ਰੂਰਤ ਦਾ 80 ਪ੍ਰਤੀਸ਼ਤ ਆਯਾਤ ਕਰਦਾ ਹੈ।No mask, no fuel' rule implemented in Arunachal capital- The New Indian  Express

Read More : 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਇੱਕ ਮਹੀਨੇ ‘ਚ ਟੁੱਟਿਆ ਰਿਕਾਰਡ

ਜਾਣੋ ਕਿ ਵੱਡੇ ਮਹਾਂਨਗਰਾਂ ਵਿਚ ਕੀਮਤ ਕਿੰਨੀ ਹੈ

ਸ਼ਹਿਰ ਡੀਜ਼ਲ ਪੈਟਰੋਲ

ਦਿੱਲੀ 86.47 95.56

ਮੁੰਬਈ 93.85 101.76

ਕੋਲਕਾਤਾ 89.32 95.52

ਚੇਨਈ 91.15 96.94

(ਪੈਟਰੋਲ-ਡੀਜ਼ਲ ਦੀ ਕੀਮਤ ਪ੍ਰਤੀ ਲੀਟਰ ਹੈ।)

ਕੀਮਤ ਰੋਜ਼ਾਨਾ 6 ਵਜੇ ਬਦਲਦੀ ਹੈ|

ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਿਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

Related Post