ਕਿਸਾਨਾਂ ਤੇ ਸਰਕਾਰ ਦੀ ਬਣੀ ਸਹਿਮਤੀ, ਕਿਸਾਨਾਂ ਦਾ ਧਰਨਾ ਖ਼ਤਮ

By  Jashan A December 5th 2018 07:11 PM -- Updated: December 5th 2018 07:16 PM

ਕਿਸਾਨਾਂ ਤੇ ਸਰਕਾਰ ਦੀ ਬਣੀ ਸਹਿਮਤੀ, ਕਿਸਾਨਾਂ ਦਾ ਧਰਨਾ ਖ਼ਤਮ,ਫਗਵਾੜਾ: ਬੀਤੇ ਦਿਨ ਤੋਂ ਗੰਨਾ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਸੀ। ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੀਆਂ ਸਨ।

farmer protest ਕਿਸਾਨਾਂ ਤੇ ਸਰਕਾਰ ਦੀ ਬਣੀ ਸਹਿਮਤੀ, ਕਿਸਾਨਾਂ ਦਾ ਧਰਨਾ ਖ਼ਤਮ

ਜਿਸ ਦੌਰਾਨ ਬੀਤੇ ਦਿਨ ਤੋਂ ਕਿਸਾਨ ਫਗਵਾੜਾ ਵਿਖੇ ਰੋਡ ਜਾਮ ਕਰ ਆਪਣਾ ਰੋਸ ਜਾਹਰ ਕਰ ਰਹੇ ਸਨ।ਪਰ ਅੱਜ ਕਿਸਾਨਾਂ ਅਤੇ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ।

farmer protest ਕਿਸਾਨਾਂ ਤੇ ਸਰਕਾਰ ਦੀ ਬਣੀ ਸਹਿਮਤੀ, ਕਿਸਾਨਾਂ ਦਾ ਧਰਨਾ ਖ਼ਤਮ

ਗੰਨੇ ਦੀ ਪਿੜਾਈ ਦੇ ਮਸਲੇ ਦਾ ਨਿਪਟਾਰਾ ਕਰਦਿਆਂ ਕੈਪਟਨ ਸਰਕਾਰ ਨੇ ਅੱਜ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਲਈ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਵੱਲੋਂ ਚੁੱਕੇ ਕਰਜ਼ੇ ’ਤੇ ਵਿਆਜ ਦੇ ਰੂਪ ਵਿੱਚ 65 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵੀ ਐਲਾਨ ਕੀਤਾ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਟੇਟ ਐਸ਼ੋਰਡ ਪ੍ਰਾਈਸ (ਐਸ.ਏ.ਪੀ.) ਦੇ 310 ਰੁਪਏ ਪ੍ਰਤੀ ਕੁਇੰਟਲ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਅਦਾ ਕੀਤਾ ਜਾਣਗੇ ਜਦਕਿ ਬਾਕੀ 285 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕਿਸਾਨਾਂ ਨੂੰ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਕੀਤਾ ਜਾਵੇਗਾ।

-PTC News

Related Post