PM ਮੋਦੀ ਕੈਬਨਿਟ ਦਾ ਵਿਸਥਾਰ, ਸਿੰਧਿਆ-ਪਸ਼ੁਪਤੀ ਪਾਰਸ ਸਣੇ ਕਈ ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ

By  Baljit Singh July 7th 2021 06:42 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਦੇ ਵਿਸਥਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ। ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਜੋਤੀਰਾਦਿੱਤਿਆ ਸਿੰਧੀਆ, ਪਸ਼ੂਪਤੀ ਪਾਰਸ ਸਮੇਤ ਕਈ ਨੇਤਾਵਾਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ।

ਪੜੋ ਹੋਰ ਖਬਰਾਂ: 30 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ Lambda Variant, ਵਧਿਆ ਖਤਰਾ

ਮੰਤਰੀ ਮੰਡਲ ਵਿਚ ਕਈ ਨਵੇਂ ਚਿਹਰੇ ਦਾਖਲ ਹੋ ਰਹੇ ਹਨ, ਜਦਕਿ ਕਈ ਨੇਤਾਵਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮੰਤਰੀ ਮੰਡਲ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਹੋਣ ਜਾ ਰਿਹਾ ਹੈ। ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕਈ ਨੇਤਾ ਪਹਿਲਾਂ ਹੀ ਅਸਤੀਫ਼ਿਆਂ ਦਾ ਐਲਾਨ ਕਰ ਚੁੱਕੇ ਹਨ। ਇਨ੍ਹਾਂ ਲੋਕਾਂ ਦਾ ਅਸਤੀਫਾ ਨਵੇਂ ਨੇਤਾਵਾਂ ਨੂੰ ਜਗ੍ਹਾ ਦੇਣ ਲਈ ਲਿਆ ਗਿਆ ਹੈ।

ਪੜੋ ਹੋਰ ਖਬਰਾਂ: ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਦੀ ਹੱਤਿਆ, ਫਸਟ ਲੇਡੀ ਨੂੰ ਵੀ ਲੱਗੀ ਗੋਲੀ

ਦੱਸ ਦਈਏ ਕਿ ਇਹ ਸਮਾਗਮ ਰਾਸ਼ਟਰਪਤੀ ਭਵਨ ’ਚ ਆਯੋਜਨ ਕੀਤਾ ਗਿਆ, ਜਿਸ ’ਚ ਸਹੁੰ ਚੁੱਕਣ ਵਾਲੇ ਆਗੂਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਪਹੁੰਚੇ ਹਨ। ਕਈ ਨਵੇਂ ਚਿਹਰਿਆਂ ਦੀ ਕੈਬਨਿਟ ’ਚ ਐਂਟਰੀ ਹੋਵੇਗੀ। ਦੱਸ ਦੇਈਏ ਕਿ ਮੋਦੀ ਸਰਕਾਰ ਦੇ ਮੁੜ ਸੱਤਾ ’ਚ ਆਉਣ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਦਾ ਵਿਸਥਾਰ ਅਤੇ ਫੇਰਬਦਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 43 ਮੰਤਰੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਜੋ ਕਿ ਇਸ ਕੈਬਨਿਟ ਦਾ ਹਿੱਸਾ ਬਣਨਗੇ।

ਪੜੋ ਹੋਰ ਖਬਰਾਂ: ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਦਾ ਇਨ੍ਹਾਂ ਸੂਬਿਆਂ ਲਈ ਅਲਰਟ

-PTC News

Related Post