ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ 'ਮਨ ਕੀ ਬਾਤ'

By  Jashan A June 30th 2019 09:28 AM

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ 'ਮਨ ਕੀ ਬਾਤ',ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਅੱਜ ਦੇਸ਼ ਦੀ ਜਨਤਾ ਨਾਲ 'ਮਨ ਕੀ ਬਾਤ' ਸਾਂਝਾ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਤੋਂ ਆਲ ਇੰਡੀਆ ਰੇਡੀਓ, ਡੀ. ਡੀ. ਨੈਸ਼ਨ, ਡੀ. ਡੀ. ਨਿਊਜ਼, ਡੀ. ਡੀ. ਭਾਰਤੀ 'ਤੇ ਲੋਕਾਂ ਨੂੰ ਸੰਬੋਧਨ ਕਰਨਗੇ।

ਇਸ ਵਾਰ ਪ੍ਰਧਾਨ ਮੰਤਰੀ ਦੇ ਦਫਤਰ ਵਲੋਂ ਮੋਦੀ ਦੇ ਮਨ ਕੀ ਬਾਤ ਨੂੰ ਹੋਰ ਵਿਆਪਕ ਬਣਾਉਣ ਦਾ ਉਪਾਅ ਕੀਤਾ ਗਿਆ ਹੈ। ਮੋਦੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਆਪਣੇ ਮਨ ਕੀ ਬਾਤ ਦੇ ਪਹਿਲੇ ਪ੍ਰੋਗਰਾਮ 'ਚ ਦੇਸ਼ ਦੀ ਜਨਤਾ ਦਾ ਧੰਨਵਾਦ ਕਰਨਗੇ।

ਹੋਰ ਪੜ੍ਹੋ: ਸ਼੍ਰੀਲੰਕਾ ਪਹੁੰਚੇ PM ਮੋਦੀ, ਕਈ ਅਹਿਮ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਓਸਾਕਾ ਵਿੱਚ ਆਯੋਜਿਤ G20 ਸਿਖਰ ਸਮੇਲਨ 'ਚ ਸ਼ਿਰਕਤ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਆਪਣੇ ਦੇਸ਼ ਪਰਤੇ ਹਨ। ਇਸ ਸੰਮੇਲਨ ਦੇ ਆਖਰੀ ਦਿਨ ਪ੍ਰਧਾਨਮੰਤਰੀ ਮੋਦੀ ਦੀ ਕਈ ਦੇਸ਼ਾਂ ਦੇ ਨਵੀਂ ਨੇਤਾਵਾਂ ਦੇ ਨਾਲ ਮੁਲਾਕਾਤ ਹੋਈ।

ਪੀ.ਐੱਮ ਨੇ ਓਸਾਕਾ 'ਚ ਬਰਾਜੀਲ, ਇੰਡੋਨੇਸ਼ੀਆ ਅਤੇ ਆਸਟਰੇਲੀਆ ਦੇ ਪ੍ਰਧਾਨਮੰਤਰੀ ਦੇ ਨਾਲ ਬੈਠਕਾਂ ਕੀਤੀਆਂ। ਇਸ ਸੰਮੇਲਨ ਵਿੱਚ ਉਨ੍ਹਾਂ ਨੇ ਵਪਾਰ, ਆਤੰਕਵਾਦ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਚੁੱਕਿਆ।

-PTC News

Related Post