PM ਮੋਦੀ ਨੇ ਬਿੱਲ ਗੇਟਸ ਨਾਲ ਕੀਤੀ ਗੱਲਬਾਤ, ਕੋਰੋਨਾ ਮਹਾਂਮਾਰੀ ਨਾਲ ਮੁਕਾਬਲਾ ਕਰਨ ਲਈ ਕੀਤੀ ਚਰਚਾ

By  Shanker Badra May 15th 2020 02:13 PM

PM ਮੋਦੀ ਨੇ ਬਿੱਲ ਗੇਟਸ ਨਾਲ ਕੀਤੀ ਗੱਲਬਾਤ, ਕੋਰੋਨਾ ਮਹਾਂਮਾਰੀ ਨਾਲ ਮੁਕਾਬਲਾ ਕਰਨ ਲਈ ਕੀਤੀ ਚਰਚਾ:ਨਵੀਂ ਦਿੱਲੀ : ਕੋਰੋਨਾ ਸੰਕਟ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿੱਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨ’ ਦੇ ਸਹਿ ਚੇਅਰਪਰਸਨ ਬਿੱਲ ਗੇਟਸ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵੇਂ ਸ਼ਖ਼ਸੀਅਤਾਂ ਨੇ ਕੋਵਿਡ–19 ਲਈ ਕੌਮਾਂਤਰੀ ਹੁੰਗਾਰੇ ਅਤੇ ਵਿਸ਼ਵ ਪੱਧਰੀ ਮਹਾਂਮਾਰੀ ਦੇ ਟਾਕਰੇ ਲਈ ਵਿਗਿਆਨਕ ਨਵੀਨਤਾ ਅਤੇ ਖੋਜ ਤੇ ਵਿਕਾਸ ਵਿਸ਼ਵ-ਪੱਧਰੀ ਤਾਲਮੇਲ ਬਾਰੇ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਵੈਸ਼ਵਿਕ ਸਹਿਯੋਗ ਦੀ ਲੋੜ ਹੈ। ਭਾਰਤ ਦੀ ਭੂਮਿਕਾ ਮਹਤੱਵਪੂਰਨ ਹੈ ਕਿਉਂਕਿ ਸਮਾਜਿਕ ਤੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਕੰਮ ਕਰਦਾ ਹੈ ਤੇ ਸਾਰਿਆਂ ਲਈ ਵੈਕਸੀਨ, ਟੈਸਟਿੰਗ ਤੇ ਇਲਾਜ ਦਾ ਰਸਤਾ ਤਿਆਰ ਕਰਦਾ ਹੈ। ਇਸ ਨਾਲ ਹੀ ਪੀਐੱਮ ਮੋਦੀ ਨੇ ਮਹਾਮਾਰੀ ਤੋਂ ਲੜਨ ਲਈ ਭਾਰਤ ਵੱਲੋਂ ਉਠਾਏ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ ਹੈ।

ਇਸ ਸੰਦਰਭ ਵਿੱਚ ਇਨ੍ਹਾਂ ਨੇ ਜਿਹੜੇ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉਨ੍ਹਾਂ ਵਿੱਚ ਕੁਝ ਵਿਚਾਰਾਂ ’ਚ ਦਿਹਾਤੀ ਖੇਤਰਾਂ ਵਿੱਚ ਆਖ਼ਰੀ ਵਿਅਕਤੀ ਤੱਕ ਵੀ ਸਿਹਤ ਸੇਵਾ ਡਿਲੀਵਰੀ ਵਾਲੇ ਭਾਰਤ ਦੇ ਵਿਲੱਖਣ ਮਾਡਲ, ਭਾਰਤ ਸਰਕਾਰ ਵੱਲੋਂ ਕੋਰੋਨਾ ਦਾ ਫੈਲਣਾ ਰੋਕਣ ਲਈ ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ ਲਈ ਪ੍ਰਭਾਵਸ਼ਾਲੀ ਮੋਬਾਇਲ ਐਪ ਅਤੇ ਵੈਕਸੀਨਾਂ ਤੇ ਦਵਾਈਆਂ ਦੀ ਖੋਜ ਤੋਂ ਬਾਅਦ ਉਨ੍ਹਾਂ ਦਾ ਉਤਪਾਦਨ ਵਧਾਉਣ ਦੀ ਭਾਰਤ ਦੀ ਬਹੁਤ ਜ਼ਿਆਦਾ ਫ਼ਾਰਮਾਸਿਊਟੀਕਲ ਸਮਰੱਥਾ ਵਿੱਚ ਹੋਰ ਵਾਧਾ ਕਰਨਾ ਸ਼ਾਮਲ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਸੁਝਾਅ ਦਿੱਤਾ ਕਿ ਗੇਟਸ ਫ਼ਾਊਂਡੇਸ਼ਨ; ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਜੀਵਨ–ਸ਼ੈਲੀਆਂ, ਆਰਥਿਕ ਸੰਗਠਨ, ਸਮਾਜਕ ਵਿਵਹਾਰ, ਸਿੱਖਿਆ ਪਾਸਾਰ ਦੀਆਂ ਵਿਧੀਆਂ ਅਤੇ ਸਿਹਤ ਸੰਭਾਲ ਵਿੱਚ ਲੋੜੀਂਦੀਆਂ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਨ ਅਤੇ ਸਬੰਧਤ ਤਕਨਾਲੋਜੀਕਲ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦੀ ਹੈ।

-PTCNews

Related Post