ਇਸ ਸਾਲ ਆਖਰੀ ਵਾਰ PM ਮੋਦੀ ਨੇ "ਮਨ ਕੀ ਬਾਤ" 'ਚ ਦੇਸ਼ ਨੂੰ ਕੀਤਾ ਸੰਬੋਧਿਤ, ਜਾਣੋ ਕੀ ਬੋਲੇ

By  Jashan A December 29th 2019 12:01 PM -- Updated: December 31st 2019 08:38 PM

ਇਸ ਸਾਲ ਆਖਰੀ ਵਾਰ PM ਮੋਦੀ ਨੇ "ਮਨ ਕੀ ਬਾਤ" 'ਚ ਦੇਸ਼ ਨੂੰ ਕੀਤਾ ਸੰਬੋਧਿਤ, ਜਾਣੋ ਕੀ ਬੋਲੇ,ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ ਦਾ ਆਖ਼ਰੀ ਤੇ 60ਵਾਂ "ਮਨ ਕੀ ਬਾਤ" ਪ੍ਰੋਗਰਾਮ ਦੇਸ਼ ਨੂੰ ਸੰਬੋਧਿਤ ਕੀਤਾ।ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਿੱਥੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਜਾਤੀਵਾਦ ਤੇ ਵਪਾਰ ਵਰਗੇ ਸੰਵੇਦਨਸ਼ੀਲ ਮਾਮਲੇ ਬਾਰੇ ਵੀ ਗੱਲ ਕੀਤੀ।

https://twitter.com/ANI/status/1211160010400530433?s=20

ਉਹਨਾਂ ਕਿਹਾ ਕਿ ਬਸ 2 ਦਿਨਾਂ 'ਚ ਅਸੀਂ 21ਵੀਂ ਸਦੀ ਦੇ ਤੀਸਰੇ ਦਸ਼ਕ 'ਚ ਪ੍ਰਵੇਸ਼ ਕਰਨ ਜਾ ਰਹੇ ਹਾਂ।ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ 'ਚ ਕਿਸੇ ਵੀ ਤਰਾਂ ਦਾ ਭੇਦਭਾਵ ਪਸੰਦ ਨਹੀਂ ਹੈ ਚਾਹੇ ਉਹ ਜਾਤੀ ਨੂੰ ਲੈ ਕੇ ਹੋਵੇ ਚਾਹੇ ਧਰਮ ਨੂੰ ਲੈ ਕੇ। ਅਸੀਂ ਸਭ ਇੱਕ ਹਾਂ। ਸਵਾਮੀ ਵਿਵੇਕਾਨੰਦ ਨੇ ਵੀ ਕਿਹਾ ਸੀ ਕਿ ਉਹਨਾਂ ਦਾ ਭਰੋਸਾ ਯੁਵਾ ਪੀੜ੍ਹੀ 'ਤੇ ਹੈ।ਅੱਜ ਦੀ ਪੀੜ੍ਹੀ ਜਿੱਥੇ ਆਧੁਨਿਕ ਹੈ ਉੱਥੇ ਹੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਹੈ।ਮੇਰਾ ਯਕੀਨ ਹੈ ਕਿ ਆਉਣ ਵਾਲ਼ਾ ਦਸ਼ਕ ਯੁਵਾ ਪੀੜ੍ਹੀ ਲਈ ਵਿਕਾਸ ਵਾਲਾ ਸਾਬਿਤ ਹੋਵੇਗਾ।

ਹੋਰ ਪੜ੍ਹੋ: ਹਰਸਿਮਰਤ ਬਾਦਲ ਵੱਲੋਂ ਬਠਿੰਡਾ ਵਿਖੇ ਆਈ.ਆਈ.ਐਫ.ਪੀ.ਟੀ.ਸੈਂਟਰ ਸਥਾਪਤ ਕਰਨ ਦਾ ਐਲਾਨ

ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਅਲੂਮਨੀ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਅਲੱਗ-ਅਲੱਗ ਥਾਵਾਂ ਤੋਂ ਪੜ੍ਹਦੇ ਹਾਂ ਤੇ ਪੜ੍ਹਾਈ ਪੂਰੀ ਕਰਨ ਬਾਅਦ ਅਲੂਮਨੀ ਮੀਟ ਬੜਾ ਰੋਚਕ ਪ੍ਰੋਗਰਾਮ ਹੁੰਦਾ ਹੈ। ਜੇਕਰ ਇਸ ਪ੍ਰੋਗਰਾਮ ਨਾਲ ਕੋਈ ਸਕਲੰਪ ਜੋੜ ਦਿੱਤਾ ਜਾਵੇ ਤਾਂ ਇਸ ਤੋਂ ਚੰਗੀ ਗੱਲ ਕੀ ਹੋਵੇਗੀ।

https://twitter.com/ANI/status/1211159499286794240?s=20

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2022 'ਚ ਸਥਾਨਕ ਸਮਾਨ ਖਰੀਦਣ ‘ਤੇ ਜ਼ੋਰ ਦੇਣ। ਦੇਸ਼ ਦੇ ਨੌਜਵਾਨਾਂ ਨੂੰ ਛੋਟੇ ਸਮੂਹਾਂ ਅਤੇ ਸੰਗਠਨਾਂ ਦਾ ਗਠਨ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਸਥਾਨਕ ਸਮਾਨ ਖਰੀਦਣ ਲਈ ਜ਼ੋਰ ਦੇਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਹਿਮਾਇਤ ਪ੍ਰੋਗਰਾਮ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਪ੍ਰੋਗਰਾਮ ਸਦਕਾ 18000 ਨੌਜਵਾਨਾਂ ਨੇ ਸਿਖਲਾਈ ਹਾਸਲ ਕੀਤੀ, ਜਦਕਿ 5000 ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਇਤ ਪ੍ਰੋਗਰਾਮ ਹੁਨਰ ਸਿਖਲਾਈ ਨਾਲ ਸਬੰਧਤ ਹੈ।

-PTC News

Related Post