ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ

By  Riya Bawa October 18th 2022 08:19 AM -- Updated: October 18th 2022 08:20 AM

ਅੰਮ੍ਰਿਤਸਰ: ਪੁਲਿਸ ਟੀਮ ਨੇ ਸੋਮਵਾਰ ਸ਼ਾਮ ਮਹਾਨਗਰ ਦੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਇਕ ਵੱਡੇ ਹੋਟਲ 'ਚ ਛਾਪਾ ਮਾਰ ਕੇ ਦੋ ਔਰਤਾਂ ਸਮੇਤ ਪੰਜ ਲੋਕਾਂ ਨੂੰ ਦੇਹ ਵਪਾਰ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਇਲਜ਼ਾਮ ਹੈ ਕਿ ਪੁਲਿਸ ਨੇ ਹੋਟਲ ਵਿੱਚ ਉਸ ਕੁੜੀ ਨੂੰ ਵੀ ਫੜਿਆ ਹੈ ਜਿਸ ਨਾਲ ਸੌਦਾ ਹੋਇਆ ਸੀ। ਫਿਲਹਾਲ ਪੰਜਾਂ ਨੂੰ ਬੱਸ ਸਟੈਂਡ ਪੁਲਿਸ ਚੌਕੀ ਦੀ ਹਿਰਾਸਤ 'ਚ ਰੱਖਿਆ ਗਿਆ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਦੇ ਖਿਲਾਫ ਐਫਆਈਆਰ ਦਰਜ ਨਹੀਂ ਹੋ ਸਕੀ ਸੀ।

RAID

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਸਾਹਮਣੇ ਇਕ ਵੱਡੇ ਹੋਟਲ 'ਚ ਦੇਹ ਵਪਾਰ ਦਾ ਧੰਦਾ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਜਾਲ ਵਿਛਾ ਕੇ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਵਜੋਂ ਹੋਟਲ ਪ੍ਰਬੰਧਕਾਂ ਨਾਲ ਗੱਲ ਕਰਨ ਲਈ ਕਿਹਾ। ਹੋਟਲ ਮਾਲਕ ਅਤੇ ਸਟਾਫ਼ ਨੇ ਪੁਲਿਸ ਮੁਲਾਜ਼ਮਾਂ (ਗਾਹਕ) ਨੂੰ ਮੋਬਾਈਲ 'ਤੇ ਲੜਕੀਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਰੇਟ ਮੁਹੱਈਆ ਕਰਵਾਏ।

ਇਹ ਵੀ ਪੜ੍ਹੋ:ਕਾਨਪੁਰ ਦੇ ਮਸ਼ਹੂਰ ਜਾਦੂਗਰ ਓ.ਪੀ ਸ਼ਰਮਾ ਦਾ ਹੋਇਆ ਦਿਹਾਂਤ

ਗਾਹਕ ਬਣੇ ਪੁਲਿਸ ਮੁਲਾਜ਼ਮ ਨੇ ਇੱਕ ਨੌਜਵਾਨ ਔਰਤ ਨੂੰ ਹੋਟਲ ਵਿੱਚ ਬੁਲਾਉਣ ਲਈ ਪਸੰਦ ਕਰਕੇ ਹੋਟਲ ਪ੍ਰਬੰਧਨ ਨੂੰ ਸਹਿਮਤੀ ਦਿੱਤੀ। ਇਸ ਲਈ ਮੰਗੀ ਗਈ ਰਕਮ ਵੀ ਹੋਟਲ ਪ੍ਰਬੰਧਕਾਂ ਨੂੰ ਅਦਾ ਕਰ ਦਿੱਤੀ ਗਈ ਸੀ। ਜਿਵੇਂ ਹੀ ਲੜਕੀ ਹੋਟਲ ਦੇ ਕਮਰੇ 'ਚ ਪਹੁੰਚੀ ਤਾਂ ਪੁਲਿਸ ਮੁਲਾਜ਼ਮਾਂ ਨੇ ਫੋਨ ਕਰਕੇ ਹੋਟਲ ਤੋਂ ਕੁਝ ਦੂਰੀ 'ਤੇ ਤਾਇਨਾਤ ਟੀਮ ਨੂੰ ਬੁਲਾਇਆ।

ਪੁਲਿਸ ਪਾਰਟੀ ਨੇ ਹੋਟਲ ਵਿੱਚੋਂ ਲੜਕੀ ਨੂੰ ਫੜ ਲਿਆ ਜਿਸ ਦੀ ਫੋਟੋ ਹੋਟਲ ਸਟਾਫ਼ ਵੱਲੋਂ ਪੁਲਿਸ ਮੁਲਾਜ਼ਮਾਂ (ਗਾਹਕ) ਨੂੰ ਭੇਜੀ ਗਈ। ਪੁਲਿਸ ਟੀਮ ਨੂੰ ਦੇਖ ਕੇ ਹੋਟਲ ਮਾਲਕ ਅਤੇ ਚਾਰ ਹੋਰ ਮੁਲਜ਼ਮਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕੰਮ ਕਰ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

-PTC News

Related Post