ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ

By  Shanker Badra April 11th 2019 09:58 PM

ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ:ਅਜਨਾਲਾ : ਥਾਣਾ ਅਜਨਾਲਾ ਦੇ ਮੌਜੂਦਾ ਐਸਐਚਓ ਮਨਜਿੰਦਰ ਸਿੰਘ ਖ਼ਿਲਾਫ਼ ਨਸ਼ੇ ਦੇ ਇੱਕ ਮਾਮਲੇ ਵਿਚ ਸੱਤ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। [caption id="attachment_281774" align="aligncenter" width="300"]police station Ajnala SHO Against bribe case case registered ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ[/caption] ਜਾਣਕਾਰੀ ਅਨੁਸਾਰ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਛੁਡਾਉਣ ਬਦਲੇ ਐਸਐਚਓ ਮਨਜਿੰਦਰ ਸਿੰਘ ਨੇ ਸੱਤ ਲੱਖ ਰੁਪਏ ਦੀ ਰਿਸ਼ਵਤ ਲਈ ਸੀ।ਜਿਸ ਤੋਂ ਬਾਅਦ ਮੈਡੀਕਲ ਸਟੋਰ ਮਾਲਕ ਦੇ ਭਰਾ ਨੇ ਰਿਸ਼ਵਤ ਲੈਣ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ। [caption id="attachment_281773" align="aligncenter" width="300"]police station Ajnala SHO Against bribe case case registered ਥਾਣਾ ਅਜਨਾਲਾ ਦੇ SHO ਖ਼ਿਲਾਫ਼ ਸੱਤ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਕੱਦਮਾ ਦਰਜ[/caption] ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਐਸਪੀਡੀ ਨੇ ਇਨਕਵਾਰੀ ਤੋਂ ਬਾਅਦ ਐਸਐਚਓ ਮਨਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। -PTCNews

Related Post