ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਜੋ ਆਬੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ

By  Ravinder Singh July 8th 2022 03:35 PM -- Updated: July 8th 2022 06:07 PM

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਸ਼ਿੰਜੋ ਆਬੇ ਦੇ ਸਨਮਾਨ ਵਜੋਂ 9 ਜੁਲਾਈ 2022 ਨੂੰ ਇੱਕ ਦਿਨ ਦਾ ਰਾਸ਼ਟਰੀ ਸੋਗ ਮਨਾਇਆ ਜਾਵੇਗਾ।

ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਦਫ਼ਤਰਾਂ 'ਤੇ ਅੱਧਾ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਪਣੇ ਸਭ ਤੋਂ ਪਿਆਰੇ ਮਿੱਤਰ ਸ਼ਿੰਜੋ ਆਬੇ ਦੀ ਦੁਖਦਾਈ ਮੌਤ 'ਤੇ ਮੈਂ ਡੂੰਘੇ ਸਦਮੇ ਵਿੱਚ ਹਾਂ। ਉਹ ਇੱਕ ਸ਼ਾਨਦਾਰ ਗਲੋਬਲ ਰਾਜਨੇਤਾ, ਇੱਕ ਬੇਮਿਸਾਲ ਨੇਤਾ ਅਤੇ ਇੱਕ ਕਮਾਲ ਦਾ ਪ੍ਰਸ਼ਾਸਕ ਸੀ। ਉਨ੍ਹਾਂ ਨੇ ਜਾਪਾਨ ਤੇ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਜੋ ਆਬੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾਆਬੇ ਨੇ ਭਾਰਤ-ਜਾਪਾਨ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅੱਜ ਪੂਰਾ ਭਾਰਤ ਜਾਪਾਨ ਦੇ ਨਾਲ ਸੋਗ ਮਨਾਉਂਦਾ ਹੈ ਅਤੇ ਅਸੀਂ ਇਸ ਔਖੀ ਘੜੀ ਵਿੱਚ ਆਪਣੇ ਜਾਪਾਨੀ ਭੈਣਾਂ-ਭਰਾਵਾਂ ਨਾਲ ਇਕਜੁੱਟਤਾ ਵਿੱਚ ਖੜ੍ਹੇ ਹਾਂ। ਜਾਪਾਨ ਦੀ ਮੇਰੀ ਹਾਲੀਆ ਫੇਰੀ ਦੌਰਾਨ ਮੈਨੂੰ ਆਬੇ ਨੂੰ ਦੁਬਾਰਾ ਮਿਲਣ ਅਤੇ ਕਈ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਉਹ ਹਮੇਸ਼ਾਂ ਬੁੱਧੀਮਾਨ ਅਤੇ ਸਮਝਦਾਰ ਸਨ। ਉਨ੍ਹਾਂ ਦੇ ਪਰਿਵਾਰ ਤੇ ਜਾਪਾਨੀ ਲੋਕਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਆਬੇ ਨਾਲ ਮੇਰੀ ਸਾਂਝ ਕਈ ਸਾਲ ਪੁਰਾਣੀ ਹੈ। ਮੈਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਜਾਣਿਆ ਸੀ ਅਤੇ ਮੇਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਡੀ ਦੋਸਤੀ ਜਾਰੀ ਰਹੀ। ਆਰਥਿਕਤਾ ਤੇ ਗਲੋਬਲ ਮਾਮਲਿਆਂ ਬਾਰੇ ਉਸਦੀ ਤਿੱਖੀ ਸੂਝ ਨੇ ਹਮੇਸ਼ਾ ਮੇਰੇ 'ਤੇ ਡੂੰਘਾ ਪ੍ਰਭਾਵ ਪਾਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿੰਜੋ ਆਬੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾਜ਼ਿਕਰਯੋਗ ਹੈ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਗਈ ਹੈ। ਅਧਿਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ ਕਥਿਤ ਤੌਰ 'ਤੇ ਕਿਯੋਟੋ ਦੇ ਨੇੜੇ ਨਾਰਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਜਨਤਕ ਪ੍ਰਸਾਰਕ NHK ਅਨੁਸਾਰ ਦੱਖਣੀ ਜਾਪਾਨ ਵਿੱਚ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦੌਰਾਨ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੋਈ ਮੌਤ

Related Post