ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੇ ਪਹਿਲੇ ਨੰਬਰ ਨਾਲ ਪਾਸ ਕੀਤੀ ਪ੍ਰੀਖਿਆ, ਨਹੀਂ ਰਿਹਾ ਖੁਸ਼ੀ ਦਾ ਟਿਕਾਣਾ

By  Jashan A April 29th 2019 04:32 PM -- Updated: April 29th 2019 04:33 PM

ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੇ ਪਹਿਲੇ ਨੰਬਰ ਨਾਲ ਪਾਸ ਕੀਤੀ ਪ੍ਰੀਖਿਆ, ਨਹੀਂ ਰਿਹਾ ਖੁਸ਼ੀ ਦਾ ਟਿਕਾਣਾ,ਮਥੁਰਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਮੇਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਇਸੇ ਕਥਨ ਨੂੰ ਸਾਬਤ ਕਰ ਦਿੱਤਾ ਹੈ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਿ ਨੌਜਵਾਨ ਨੇ ਜਿਸ ਨੇ ਮੇਹਨਤ ਸਦਕਾ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਕੌਂਸਲ ਦੀ ਹਾਈ ਸਕੂਲ ਦੀ ਪ੍ਰੀਖਿਆ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। [caption id="attachment_288927" align="aligncenter" width="300"]jail ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੇ ਪਹਿਲੇ ਨੰਬਰ ਨਾਲ ਪਾਸ ਕੀਤੀ ਪ੍ਰੀਖਿਆ, ਨਹੀਂ ਰਿਹਾ ਖੁਸ਼ੀ ਦਾ ਟਿਕਾਣਾ[/caption] ਹੋਰ ਪੜ੍ਹੋ: ਬਾਬਾ ਰਾਮਪਾਲ ਨੇ ਹਾਈਕੋਰਟ ਦਾ ਦਰਵਾਜਾ ਖੜਖੜਾਇਆ ਦਰਅਸਲ 4 ਸਾਲਾਂ ਤੋਂ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 35 ਸਾਲਾ ਕੈਦੀ ਸ਼ਿਸ਼ੂਪਾਲ ਇਸ ਸਫਲਤਾ ਨੂੰ ਕਾਫੀ ਖੁਸ਼ ਹਨ। ਮਿਲੀ ਜਾਣਕਰੀ ਮੁਤਾਬਕ ਸਜ਼ਾ ਮਿਲਣ ਤੋਂ ਬਾਅਦ ਸ਼ਿਸ਼ੂਪਾਲ ਨੇ ਜੇਲ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਜਮਾਤ 8 ਤੱਕ ਪੜ੍ਹਾਈ ਕੀਤੀ ਹੈ ਅਤੇ ਹੁਣ ਹਾਈ ਸਕੂਲ ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ। [caption id="attachment_288926" align="aligncenter" width="300"] jail[/caption] ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੇ ਹਾਈ ਸਕੂਲ ਦੀ ਪ੍ਰੀਖਿਆ ਦਾ ਫਾਰਮ ਭਰਿਆ ਸੀ। ਪ੍ਰੀਖਿਆ ਦੇਣ ਲਈ ਉਸ ਨੂੰ ਫਿਰੋਜ਼ਾਬਾਦ ਜੇਲ ਭੇਜਿਆ ਗਿਆ। ਹੋਰ ਪੜ੍ਹੋ:ਪੰਜਾਬ ਕੈਬਨਿਟ ਦਾ ਅਹਿਮ ਫੈਸਲਾ ,ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ਮਿਲੇਗੀ ਉਮਰ ਕੈਦ ਦੀ ਸਜ਼ਾ [caption id="attachment_288928" align="aligncenter" width="300"]jail ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੇ ਪਹਿਲੇ ਨੰਬਰ ਨਾਲ ਪਾਸ ਕੀਤੀ ਪ੍ਰੀਖਿਆ, ਨਹੀਂ ਰਿਹਾ ਖੁਸ਼ੀ ਦਾ ਟਿਕਾਣਾ[/caption] ਸ਼ਨੀਵਾਰ ਨੂੰ ਜਦੋਂ ਸੈਕੰਡਰੀ ਸਿੱਖਿਆ ਕੌਂਸਲ ਦਾ ਪ੍ਰੀਖਿਆ ਨਤੀਜਾ ਆਇਆ ਤਾਂ ਪਤਾ ਲੱਗਾ ਕਿ ਉਹ ਹਾਈ ਸਕੂਲ ਪ੍ਰੀਖਿਆ 'ਚ ਪਹਿਲੇ ਨੰਬਰ ਨਾਲ ਪਾਸ ਹੋਇਆ ਹੈ ਅਤੇ ਉਸ ਨੇ ਕੁੱਲ 61.67 ਫੀਸਦੀ ਅੰਕ ਹਾਸਲ ਕੀਤੇ ਹਨ। ਇਹ ਜਾਣਕਾਰੀ ਮਿਲਦੇ ਹੀ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਜੇਲ ਅਧਿਕਾਰੀਆਂ ਅਤੇ ਹੋਰ ਕੈਦੀਆਂ ਨੇ ਵੀ ਉਸ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ। -PTC News

Related Post