ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਹੋਇਆ ਨੌਂ ਦੋ ਗਿਆਰਾਂ

By  Joshi July 6th 2018 08:26 AM

ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਹੋਇਆ ਨੌਂ ਦੋ ਗਿਆਰਾਂ

ਹਵਾਲਾਤੀ ਨੂੰ ਇਲਾਜ ਲਈ ਫਿਰੋਜਪੁਰ ਤੋਂ ਲਿਆਂਦਾ ਗਿਆ ਸੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ

ਮੈਂਡੀਕਲ ਹਸਪਤਾਲ ਵਾਪਸ ਫਿਰੋਜਪੁਰ ਲਿਜਾਂਦੇ ਸਮੇ ਰਸਤੇ ਵਿਚੋਂ ਹੋਇਆ ਫ਼ਰਾਰ

prisoner flees away from jailਪੁਲਿਸ ਵਲੋਂ ਮਾਮਲਾ ਦਰਜ ਕਰ ਹਵਾਲਾਤੀ ਦੀ ਭਾਲ ਕੀਤੀ ਸ਼ੁਰੂ

prisoner flees away from jailਅਦਾਲਤ ਚ ਪੇਸ਼ੀ ਲਈ ਲਿਆਂਦੇ ਜਾਂ ਜੇਲ੍ਹ ਤੋਂ ਬਾਹਰਲੇ ਹਸਪਤਾਲਾਂ ਚ ਇਲਾਜ ਲਈ ਲਿਆਂਦੇ ਜਾਣ ਵਾਲੇ ਕੈਦੀਆਂ ਦੇ ਫਰਾਰ ਹੋਣ ਵਾਲੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ।ਅਜਿਹੀ ਘਟਨਾ ਹੁਣ ਸਾਹਮਣੇ ਆਈ ਹੈ ਫਰੀਦਕੋਟ ਵਿੱਚ ਜਿੱਥੇ ਫਿਰੋਜ਼ਪੁਰ ਜੇਲ੍ਹ ਚ ਬੰਦ ਹਵਾਲਾਤੀ ਸਾਰਜ ਸਿੰਘ ਪੁੱਤਰ ਰਣਜੀਤ ਸਿੰਘ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਂਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਇਲਾਜ ਉਪਰੰਤ ਜਦੋਂ ਪੁਲਿਸ ਮੁਲਾਜ਼ਮ ਵਾਪਿਸ ਫ਼ਿਰੋਜ਼ਪੁਰ ਲਿਜਾਣ ਲੱਗੇ ਤਾਂ ਉਹ ਰਸਤੇ ਵਿਚੋਂ ਝਕਾਨੀ ਦੇ ਕੇ ਫਰਾਰ ਹੋ ਗਿਆ।ਜਿਸ ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

prisoner flees away from jailਇਸ ਮੌਕੇ ਥਾਣਾ ਸਿਟੀ ਦੇ ਐਸ ਐੱਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਸਾਰਜ ਸਿੰਘ ਨਾਮ ਦਾ ਹਵਾਲਾਤੀ ਜੋ ਫਿਰੋਜ਼ਪੁਰ ਜੇਲ੍ਹ ਚ ਕਿਸੇ ਲੜਾਈ ਦੇ ਮਾਮਲੇ ਚ ਆਇਆ ਸੀ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਚ ਇਲਾਜ ਲਈ ਲਿਆਂਦਾ ਗਿਆ ਸੀ ਜਦੋਂ ਉਸ ਨੂੰ ਮੁਲਾਜਮ ਵਾਪਸ ਲਿਜਾਣ ਲਈ ਕਾਗਜ਼ੀ ਕਾਰਵਾਈ ਕਰਨ ਲਗੇ ਤਾਂ ਉਹ ਇੱਕ ਮੁਲਾਜਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ ਉਸ ਵਿਰੁੱਧ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

—PTC News

Related Post