ਬਠਿੰਡਾ ਜੇਲ੍ਹ 'ਚ ਆਪਸ 'ਚ ਭਿੜੇ ਕੈਦੀ, ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ

By  Jashan A February 9th 2020 02:43 PM

ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਅੱਜ ਉਸ ਸਮੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਇਥੇ ਕੈਦੀਆਂ ਦੇ 2 ਗਰੁੱਪ ਆਪਸ 'ਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਕ ਇਸ ਲੜਾਈ ਦੌਰਾਨ 6 ਕੈਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਨਾਂ ਕੈਦੀਆਂ ਦੀ ਲੜਾਈ ਕਿਉਂ ਤੇ ਕਿਵੇਂ ਹੋਈ। -PTC News

Related Post