ਜਦੋਂ ਮਹਿਲਾ ਡਿਪਟੀ ਕਲੈਕਟਰ ਨੇ ਜੜੇ ਥੱਪੜ ਤਾਂ ਪ੍ਰਦਰਸ਼ਨਕਾਰੀਆਂ ਨੇ ਕੀਤੀ ਬਦਸਲੂਕੀ ,ਖਿੱਚੇ ਵਾਲ ,ਦੇਖੋ ਵੀਡੀਓ
ਜਦੋਂ ਮਹਿਲਾ ਡਿਪਟੀ ਕਲੈਕਟਰ ਨੇ ਜੜੇ ਥੱਪੜ ਤਾਂ ਪ੍ਰਦਰਸ਼ਨਕਾਰੀਆਂ ਨੇ ਕੀਤੀ ਬਦਸਲੂਕੀ ,ਖਿੱਚੇ ਵਾਲ ,ਦੇਖੋ ਵੀਡੀਓ:ਰਾਜਗੜ੍ਹ : ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਨਾਗਰਿਕਤਾ ਸੋਧ ਕਾਨੂੰਨ 2019 ਦੇ ਸਮਰਥਨ 'ਚ ਕੱਢੀ ਗਈ ਤਿਰੰਗਾ ਯਾਤਰਾ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।ਇਸ ਦੌਰਾਨ ਬਿਆਵਰਾ ਇਲਾਕੇ 'ਚ ਰੈਲੀ ਦੌਰਾਨ ਡਿਪਟੀ ਕਲੈਕਟਰ ਪ੍ਰਿਆ ਵਰਮਾ ਦੇ ਵਾਲ ਖਿੱਚਣ ਤੇ ਉਨ੍ਹਾਂ ਨਾਲ ਹੱਥੋਂਪਾਈ ਕਰਨ ਦੇ ਦੋਸ਼ 'ਚ ਦੋ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
[caption id="attachment_381528" align="aligncenter" width="300"] ਜਦੋਂ ਮਹਿਲਾ ਡਿਪਟੀ ਕਲੈਕਟਰ ਨੇ ਜੜੇ ਥੱਪੜ ਤਾਂ ਪ੍ਰਦਰਸ਼ਨਕਾਰੀਆਂ ਨੇ ਕੀਤੀ ਬਦਸਲੂਕੀ ,ਖਿੱਚੇ ਵਾਲ ,ਦੇਖੋ ਵੀਡੀਓ[/caption]
ਦਰਅਸਲ 'ਚ 19 ਜਨਵਰੀ ਐਤਵਾਰ ਨੂੰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਚੱਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਸੜਕ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਹੁੰਚੇ ਸਨ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਰਾਜਗੜ੍ਹ ਦੀ ਡਿਪਟੀ ਕਲੈਕਟਰ ਪ੍ਰਿਆ ਵਰਮਾ ਨਾਲ ਧੱਕਾ ਮੁੱਕੀ ਕਰ ਦਿੱਤੀ। ਪ੍ਰਿਆ ਵਰਮਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਫੋਰਸ ਨਾਲ ਪਹੁੰਚੀ ਸੀ।
[caption id="attachment_381528" align="aligncenter" width="300"] ਜਦੋਂ ਮਹਿਲਾ ਡਿਪਟੀ ਕਲੈਕਟਰ ਨੇ ਜੜੇ ਥੱਪੜ ਤਾਂ ਪ੍ਰਦਰਸ਼ਨਕਾਰੀਆਂ ਨੇ ਕੀਤੀ ਬਦਸਲੂਕੀ ,ਖਿੱਚੇ ਵਾਲ ,ਦੇਖੋ ਵੀਡੀਓ[/caption]
ਇਸ ਦੌਰਾਨ ਪੁਲਿਸ ਸੜਕ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਟਾ ਰਹੀ ਸੀ ਤਾਂ ਉਦੋਂ ਡਿਪਟੀ ਕਲੈਕਟਰ ਪ੍ਰਿਆ ਵਰਮਾ ਇੱਕ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਨ ਲੱਗੀ ਪਰ ਉਸੇ ਸਮੇਂ ਇੱਕ ਪ੍ਰਦਰਸ਼ਨਕਾਰੀ ਨੇ ਪ੍ਰਿਆ ਵਰਮਾ ਦੇ ਵਾਲ ਖਿੱਚੇ ਅਤੇ ਦੂਜੇ ਨੇ ਲੱਤ ਮਾਰੀ।
[caption id="attachment_381526" align="aligncenter" width="300"] ਜਦੋਂ ਮਹਿਲਾ ਡਿਪਟੀ ਕਲੈਕਟਰ ਨੇ ਜੜੇ ਥੱਪੜ ਤਾਂ ਪ੍ਰਦਰਸ਼ਨਕਾਰੀਆਂ ਨੇ ਕੀਤੀ ਬਦਸਲੂਕੀ ,ਖਿੱਚੇ ਵਾਲ ,ਦੇਖੋ ਵੀਡੀਓ[/caption]
ਜਿਨ੍ਹਾਂ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚੋਂ ਇੱਕ ਨਾਮਜ਼ਦ ਹੈ ਅਤੇ ਇੱਕ ਅਣਪਛਾਤਾ ਹੈ। ਇਸ ਤੋਂ ਇਲਾਵਾ 150 ਵਿਅਕਤੀਆਂ ਵਿਰੁੱਧ ਧਾਰਾ 144 ਦੀ ਉਲੰਘਣਾ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 12 ਨਾਮਜ਼ਦ ਹਨ। ਦੂਜੇ ਪਾਸੇ ਬਿਨਾਂ ਮਨਜੂਰੀ ਰੈਲੀ ਕੱਢਣ ਵਾਲੇ ਭਾਜਪਾ ਵਰਕਰਾਂ ਨੇ ਦੋਸ਼ ਲਗਾਇਆ ਕਿ ਰਾਜਗੜ੍ਹ ਦੀ ਕਲੈਕਟਰ ਪ੍ਰਿਆ ਵਰਮਾ ਨੇ ਉਨ੍ਹਾਂ ਨੂੰ ਚਪੇੜਾਂ ਮਾਰੀਆਂ ਹਨ।
[caption id="attachment_381529" align="aligncenter" width="300"] ਜਦੋਂ ਮਹਿਲਾ ਡਿਪਟੀ ਕਲੈਕਟਰ ਨੇ ਜੜੇ ਥੱਪੜ ਤਾਂ ਪ੍ਰਦਰਸ਼ਨਕਾਰੀਆਂ ਨੇ ਕੀਤੀ ਬਦਸਲੂਕੀ ,ਖਿੱਚੇ ਵਾਲ ,ਦੇਖੋ ਵੀਡੀਓ[/caption]
ਪ੍ਰਿਆ ਨੇ ਦੱਸਿਆ, "ਅਸੀਂ ਦੋ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਦੋਵਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਸੀ। ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਕ ਦਾ ਨਾਮ ਭੁਪਿੰਦਰ ਸਿੰਘ ਹੈ। ਉਸ ਨੇ ਮੈਨੂੰ ਲੱਤ ਮਾਰੀ ਸੀ। ਦੂਜੇ ਵਿਅਕਤੀ ਨੇ ਮੇਰੇ ਵਾਲ ਖਿੱਚੇ ਸੀ। ਉਸ ਦੀ ਤਸਵੀਰ ਸਾਹਮਣੇ ਆ ਗਈ ਹੈ ਪਰ ਅਜੇ ਤੱਕ ਉਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
-PTCNews