ਸਿੱਖਿਆ ਵਿਭਾਗ ਨੇ ਸਪਲੀਮੈਂਟਰੀ ਪ੍ਰੀਖਿਆ ਦੇ ਰੋਲ ਨੰਬਰ ਵੈੱਬਸਾਈਟ 'ਤੇ ਕੀਤੇ ਅਪਲੋਡ

By  Jashan A July 18th 2019 10:56 AM

ਸਿੱਖਿਆ ਵਿਭਾਗ ਨੇ ਸਪਲੀਮੈਂਟਰੀ ਪ੍ਰੀਖਿਆ ਦੇ ਰੋਲ ਨੰਬਰ ਵੈੱਬਸਾਈਟ 'ਤੇ ਕੀਤੇ ਅਪਲੋਡ,ਮੋਹਾਲੀ:ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਪਲੀਮੈਂਟਰੀ ਦੀ ਪ੍ਰੀਖਿਆ 24 ਜੁਲਾਈ ਤੋਂ ਸ਼ੁਰੂ ਕਾਰਵਾਈ ਜਾ ਰਹੀ ਹੈ। ਪ੍ਰੀਖਿਆ ਨੂੰ ਧਿਆਨ ਵਿਚ ਰੱਖਦੇ ਪੰਜਾਬ ਬੋਰਡ ਨੇ ਵਿਦਿਆਰਥੀਆਂ ਦੇ ਰੋਲ ਨੰਬਰ ਬੋਰਡ ਦੇ ਵੈਬਸਾਈਟ 'ਤੇ ਅਪਲੋਡ ਕਰ ਦਿੱਤੇ ਹਨ।

ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ ਬੋਰਡ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਦੀ ਰੋਲ ਨੰਬਰ ਸਲਿੱਪ ਵਿਚ ਕੋਈ ਕੋਈ ਗ਼ਲਤੀ ਮਿਲਦੀ ਹੈ ਤਾਂ ਉਹ ਆਪਣੀ ਫ਼ੀਸ ਸਲਿੱਪ ਤੇ ਸਬੰਧਿਤ ਦਸਤਾਵੇਜ ਲੈ ਕੇ ਬੋਰਡ ਦੇ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।

ਹੋਰ ਪੜ੍ਹੋ : ਨੌਕਰੀ ਪੇਸ਼ਾ ਲੋਕਾਂ 'ਤੇ ਇਨਕਮ ਟੈਕਸ ਵਾਲਿਆਂ ਦੀ ਤਿੱਖੀ ਨਜ਼ਰ

ਇਸ ਤੋਂ ਇਲਾਵਾ ਬੋਰਡ ਵੱਲੋ ਰੈਗੂਲਰ ਵਿਦਿਆਰਥੀਆਂ ਲਈ ਦਾਖਲੇ ਦੀ ਤਰੀਕ 31 ਜੁਲਾਈ ਤੱਕ ਦਾ ਵਾਧਾ ਕੀਤਾ ਗਿਆ ਹੈ।

-PTC News

Related Post