ਸਿੱਖ ਸੰਗਤਾਂ ਲਈ ਵੱਡੀ ਖਬਰ, ਪੀਟੀਸੀ ਸਿਮਰਨ ਚੈਨਲ Tatasky DTH 'ਤੇ ਵੀ ਹੋਇਆ ਲਾਂਚ

By  Jashan A October 18th 2019 11:31 AM -- Updated: October 18th 2019 11:35 AM

ਸਿੱਖ ਸੰਗਤਾਂ ਲਈ ਵੱਡੀ ਖਬਰ, ਪੀਟੀਸੀ ਸਿਮਰਨ ਚੈਨਲ Tatasky DTH 'ਤੇ ਵੀ ਹੋਇਆ ਲਾਂਚ,ਨਵੀਂ ਦਿੱਲੀ: ਦੁਨੀਆ ਭਰ ‘ਚ ਵਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਪੀਟੀਸੀ ਨੈੱਟਵਰਕ ਵੱਲੋਂ ਲਗਾਤਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੌਰਾਨ ਪੀਟੀਸੀ ਵੱਲੋਂ ਸੰਗਤਾਂ ਲਈ ਪੀਟੀਸੀ ਸਿਮਰਨ ਚੈਨਲ ਲਾਂਚ ਕੀਤਾ ਗਿਆ ਹੈ, ਜੋ ਪਹਿਲਾਂ ਸਿਰਫ ਫਾਸਟਵੇਅ DTH ਤੇ ਏਅਰਟੈੱਲ DTH 'ਤੇ ਦੇਖਿਆ ਜਾ ਸਕਦਾ ਸੀ, ਹੁਣ ਪੀਟੀਸੀ ਸਿਮਰਨ ਨੂੰ ਟਾਟਾ ਸਕਾਈ DTH 'ਤੇ ਵੀ ਲਾਂਚ ਕਰ ਦਿੱਤਾ ਗਿਆ। ਹੁਣ ਦਰਸ਼ਕ ਚੈਨਲ ਨੰਬਰ 1921 'ਤੇ ਪੀਟੀਸੀ ਸਿਮਰਨ ਚੈਨਲ ਦੇਖ ਸਕਣਗੇ।

PTC Simranਤੁਹਾਨੂੰ ਦੱਸ ਦਈਏ ਕਿ ਪੀਟੀਸੀ ਸਿਮਰਨ ‘ਤੇ 24 ਘੰਟੇ ਸਿੱਖ ਸੰਗਤਾਂ ਲਈ ਗੁਰਬਾਣੀ ਦਿਖਾਈ ਜਾਂਦੀ ਹੈ, ਨਾਲ ਨਾਲ ਗੁਰਬਾਣੀ ਗਾਇਨ ਮੁਕਾਬਲੇ ਅਤੇ ਬੜੂ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਂਦਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਟੀਸੀ ਨੈੱਟਵਰਕ ਵੱਲੋਂ ਸਿੱਖ ਭਾਈਚਾਰੇ ਨੂੰ ਗੁਰਬਾਣੀ ਨਾਲ ਜੋੜਨ ਲਈ ਰੋਜ਼ਾਨਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਜਿਸ ਦੌਰਾਨ ਦੁਨੀਆ ਭਰ 'ਚ ਵੱਸਦੇ ਲੋਕ ਘਰ ਬੈਠੇ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ।

PTC Simranਜ਼ਿਕਰ ਏ ਖਾਸ ਹੈ ਕਿ ਪੀਟੀਸੀ ਨੈੱਟਵਰਕ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ, ਚੈਨਲਾਂ ਰਾਹੀਂ ਪਹਿਲਾਂ ਹੀ ਦੁਨੀਆ ਭਰ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਨੈੱਟਵਰਕ ਹੈ, ਜਿਸ ਨੇ ਖੇਤਰੀ ਭਾਸ਼ਾ ‘ਚ 7 ਚੈੱਨਲ ਦਰਸ਼ਕਾਂ ਦੀ ਝੋਲੀ ‘ਚ ਪਾਏ ਹਨ।

-PTC News

Related Post