ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ

By  Shanker Badra February 15th 2019 12:38 PM

ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ:ਜਲੰਧਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਹਨ।ਇਸ ਹਮਲੇ ਦੌਰਾਨ ਪੰਜਾਬ ਦੇ 2 ਫ਼ੌਜੀ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ।ਇਸ ਵਿੱਚ ਦੀਨਾਨਗਰ ਦੇ ਆਰੀਅ ਨਗਰ ਦਾ ਰਹਿਣ ਵਾਲਾ ਮਨਿੰਦਰ ਸਿੰਘ ਅਤੇ ਮੋਗਾ ਦੇ ਪਿੰਡ ਘਲੌਟੀ ਦਾ ਰਹਿਣ ਵਾਲਾ ਜੈਮਲ ਸਿੰਘ ਵੀ ਸ਼ਹੀਦ ਹੋ ਗਿਆ ਹੈ।ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪੁਣਾਬ ਭਰ 'ਚ ਮਾਤਮ ਦਾ ਮਾਹੌਲ ਛਾ ਗਿਆ ਹੈ। [caption id="attachment_256738" align="aligncenter" width="300"]Pulwama terrorist attack Against Jalandhar Bhartiya Janata Party Protest
ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ[/caption] ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਖਿਲਾਫ਼ ਅੱਜ ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਅਤੇ ਅੱਤਵਾਦ ਦਾ ਪੁਤਲਾ ਸਾੜ ਕੇ ਗ਼ੁੱਸੇ ਦਾ ਇਜ਼ਹਾਰ ਕੀਤਾ ਹੈ।ਇਸ ਰੋਸ ਪ੍ਰਦਰਸ਼ਨ 'ਚ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ ਅਤੇ ਹੋਰ ਆਗੂ ਰਹੇ ਹਾਜ਼ਰ ਸਨ। [caption id="attachment_256736" align="aligncenter" width="300"]Pulwama terrorist attack Against Jalandhar Bhartiya Janata Party Protest
ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ[/caption] ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ ਹੈ।ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।ਅੱਤਵਾਦੀਆਂ ਨੇ ਇਸ ਇਲਾਕੇ 'ਚ ਪਹਿਲਾਂ ਹਾਈਵੇਅ 'ਤੇ ਲਗਾਈ ਆਈ.ਈ.ਡੀ. ਬਲਾਸਟ ਕੀਤਾ ਅਤੇ ਫਿਰ ਸੀ.ਆਰ.ਪੀ. ਐੱਫ. ਜਵਾਨਾਂ ਦੇ ਵਾਹਨਾਂ 'ਤੇ ਆਟੋਮੈਟਿਕ ਹਥਿਆਰਾਂ ਰਾਹੀਂ ਗੋਲੀਬਾਰੀ ਕੀਤੀ। [caption id="attachment_256734" align="aligncenter" width="300"]Pulwama terrorist attack Against Jalandhar Bhartiya Janata Party Protest
ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਰੋਸ ਪ੍ਰਦਰਸ਼ਨ[/caption] ਦੱਸ ਦੇਈਏ ਕਿ ਜੈਸ਼ ਦੇ ਅੱਤਵਾਦੀ ਅਦਿਲ ਅਹਿਮਦ ਉਰਫ ਵਕਾਸ ਕਮਾਂਡੋ ਨੇ ਦੁਪਹਿਰ 3.15 ਵਜੇ ਇਹ ਦਹਿਸ਼ਤੀ ਹਮਲਾ ਕੀਤਾ ਹੈ।ਉਸਨੇ ਇੱਕ ਗੱਡੀ ਵਿੱਚ ਵਿਸਫੋਟਕ ਸਮੱਗਰੀ ਭਰ ਰੱਖੀ ਸੀ।ਜਿਵੇਂ ਹੀ ਸੀਆਰਪੀਐਫ ਦਾ ਕਾਫਲਾ ਲੇਥਪੋਰਾ ਕੋਲ ਦੀ ਗੁਜਰਿਆ ਤਾਂ ਅੱਤਵਾਦੀਆਂ ਨੇ ਆਪਣੀ ਗੱਡੀ ਫੌਜੀਆਂ ਨਾਲ ਭਰੀ ਬੱਸ ਨਾਲ ਟਕਰਾ ਦਿੱਤੀ। -PTCNews

Related Post