ਪੰਜਾਬੀ ਗਾਇਕ R Nait ਨੇ ਸ਼ਹੀਦਾਂ ਦੀਆਂ ਮਾਵਾਂ ਦੀ ਹਾਲਤ ਨੂੰ ਗਾਣੇ ਰਾਹੀਂ ਕੀਤਾ ਬਿਆਨ, ਤੁਸੀਂ ਵੀ ਦੇਖੋ ਵੀਡੀਓ

By  Jashan A February 17th 2019 07:48 PM

ਪੰਜਾਬੀ ਗਾਇਕ R Nait ਨੇ ਸ਼ਹੀਦਾਂ ਦੀਆਂ ਮਾਵਾਂ ਦੀ ਹਾਲਤ ਨੂੰ ਗਾਣੇ ਰਾਹੀਂ ਕੀਤਾ ਬਿਆਨ, ਤੁਸੀਂ ਵੀ ਦੇਖੋ ਵੀਡੀਓ,ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਭਾਰਤੀ ਸੀਆਰਪੀਐੱਫ ਜਾਵਨਾਂ ਦੇ ਕਾਫ਼ਲੇ 'ਤੇ ਹਮਲਾ ਕੀਤੇ ਜਾਣ ਦੀ ਖਬਰ ਦੀ ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ 'ਚ ਨਿੰਦਿਆ ਹੋ ਰਹੀ ਹੈ। ਇਸ ਹਮਲੇ 'ਚ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਟੁਕੜੇ ਹੋਈਆਂ ਲਾਸ਼ਾਂ ਦੇਖ ਨਾ ਸਿਰਫ ਸ਼ਹੀਦਾਂ ਦੇ ਪਰਿਵਾਰ ਬਲਕਿ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋਏ ਬਿਨ੍ਹਾਂ ਨਹੀਂ ਰਹਿ ਸਕੀਆਂ। ਉੱਥੇ ਹੀ ਪੰਜਾਬੀ ਇੰਡਸਟਰੀ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਆਰ ਨੇਤ ਵੱਲੋਂ ਇਸ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਨੂੰ ਗੀਤ ਗਾ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਆਰ ਨੇਤ ਵੱਲੋਂ ਜਵਾਨਾਂ ਦੀ ਸ਼ਹਾਦਤ ‘ਤੇ ਗਾਏ ਇਸ ਗੀਤ ‘ਚ ਉਹਨਾਂ ਸ਼ਹੀਦਾਂ ਦੀਆਂ ਮਾਵਾਂ ਦਾ ਹਾਲ ਬਿਆਨ ਕੀਤਾ ਹੈ। ਰਣਜੀਤ ਬਾਵਾ ਅਤੇ ਐਮੀ ਵਿਰਕ ਵੱਲੋਂ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਨੂੰ ਢਾਈ ਢਾਈ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿੱਥੇ ਪੂਰੇ ਦੇਸ਼ ਦੇ ਲੋਕ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਦੇ ਨਾਲ ਖੜੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ crpf ਦੇ ਜਵਾਨਾਂ ਦੇ ਕਾਫ਼ਿਲੇ ‘ਤੇ ਹਮਲਾ ਕੀਤਾ ਗਿਆ ਸੀ,ਜਿਸ ਦੌਰਾਨ ਦੇਸ਼ ਦੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। -PTC News

Related Post