ਮਹਾਰਾਸ਼ਟਰ : ਪੁਣੇ 'ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ

By  Shanker Badra June 29th 2019 10:15 AM

ਮਹਾਰਾਸ਼ਟਰ : ਪੁਣੇ 'ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ:ਪੁਣੇ : ਮਹਾਰਾਸ਼ਟਰ ਦੇ ਪੁਣੇ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਪੁਣੇ ਦੇ ਕੋਂਡਵਾ ਵਿੱਚ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਸਣੇ 15 ਲੋਕਾਂ ਦੀ ਮੌਤ ਹੋ ਗਈ ਹੈ।ਇਸ ਹਾਦਸੇ 'ਚ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ ਅਤੇ ਮੌਤਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ।

Pune heavy rain wall of a residential building collapsed ,15 Dead
ਮਹਾਰਾਸ਼ਟਰ : ਪੁਣੇ 'ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਕੰਧ ਕੋਲ ਮਿੱਟੀ ਅਤੇ ਜ਼ਮੀਨ ਗਿਲੀ ਸੀ। ਕੰਧ ਦੇ ਦੂਜੇ ਪਾਸੇ ਝੁੱਗੀਆਂ ਸਨ, ਜਿਨ੍ਹਾਂ ਵਿੱਚ ਲੋਕ ਸੋ ਰਹੇ ਸਨ। ਇਸ ਦੌਰਾਨ ਅਚਾਨਕ ਸੁੱਤੇ ਪਏ ਲੋਕਾਂ ਉੱਤੇ ਕੰਧ ਡਿੱਗੀ ਅਤੇ ਲੋਕ ਉਸ ਵਿੱਚ ਦੱਬ ਗਏ।

 Pune heavy rain wall of a residential building collapsed ,15 Dead
ਮਹਾਰਾਸ਼ਟਰ : ਪੁਣੇ 'ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ

ਕੰਧ ਮੋਟੀ ਅਤੇ ਭਾਰੀ ਸੀ, ਜਿਸ ਦੇ ਢਹਿਣ ਨਾਲ ਲੋਕ ਉਸ ਹੇਠ ਦੱਬੇ ਗਏ ਅਤੇ ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਦੌਰਾਨ ਹਾਦਸਾ ਵਾਪਰਨ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੈ ਗਿਆ।

Pune heavy rain wall of a residential building collapsed ,15 Dead
ਮਹਾਰਾਸ਼ਟਰ : ਪੁਣੇ 'ਚ ਮੀਂਹ ਕਾਰਨ ਵਾਪਰਿਆ ਦਰਦਨਾਕ ਹਾਦਸਾ, ਬੱਚਿਆਂ ਸਣੇ 15 ਲੋਕਾਂ ਦੀ ਮੌਤ

ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰਿਆ ਹੈ। ਇਸ ਮੌਕੇ 'ਤੇ ਐੱਨ.ਡੀ.ਆਰ.ਐੱਫ. ਦੀ ਟੀਮ ਪਹੁੰਚ ਚੁੱਕੀ ਹੈ ਅਤੇ ਇੱਥੇ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਇਸ ਦੌਰਾਨ ਲਾਸ਼ਾਂ ਨੂੰ ਕੰਧ ਦੇ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ।

-PTCNews

Related Post